ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਆਪਣੀਆਂ ਰਚਨਾਵਾਂ ਰਾਹੀਂ ਦੱਬੇ ਕੁੱਚਲੇ, ਕਿਰਤੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਮਹਾਨ ਕ੍ਰਾਂਤੀਕਾਰੀ ਲੋਕ ਕਵੀ ਸੰਤ ਰਾਮ ਉਦਾਸੀ ਦੇ ਜੱਦੀ ਪਿੰਡ ਰਾਏਸਰ ਵਿਖੇ ਬਣਾਈ ਸੰਤ ਰਾਮ ਉਦਾਸੀ ਯਾਦਗਾਰੀ ਲਾਇਬ੍ਰੇਰੀ ਦੇ ਨਾਂਅ ਸੰਬੰਧੀ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸੁਸਾਇਟੀ ਰਜਿ: ਰਾਏਸਰ ਦੇ ਪ੍ਰਧਾਨ ਜਗਮੋਹਣ ਸ਼ਾਹ ਰਾਏਸਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਜ਼ਿਲ੍ਹਾ ਮੋਨੀਟਰਿੰਗ ਕਮੇਟੀ ਮੈਂਬਰ ਜਗਦੀਸ਼ ਸਿੰਘ ਗਿੱਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਸਲਾਹਕਾਰ ਸੁਖਵੀਰ ਸਿੰਘ ਸੁੱਖੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਇਹ ਜਾਣਕਾਰੀ ਦਿੰਦਿਆਂ ਜਗਮੋਹਣ ਸ਼ਾਹ ਰਾਏਸਰ ਤੇ ਜਗਦੀਸ਼ ਸਿੰਘ ਗਿੱਲ ਨੇ ਦੱਸਿਆ ਕਿ 21 ਅਪ੍ਰੈਲ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਨਾਂਅ 'ਤੇ ਪਿੰਡ ਰਾਏਸਰ ਵਿਖੇ ਵਿਸ਼ਾਲ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ ਸੀ, ਜੋ ਕਿ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਤੇ ਬਣੀ ਨੂੰ ਦੋ ਸਾਲ ਤੋਂ ਉੱਪਰ ਸਮਾਂ ਵੀ ਹੋ ਗਿਆ ਹੈ, ਪਰ ਇਸ ਲਾਇਬ੍ਰੇਰੀ ਉੱਪਰ ਅਜੇ ਤੱਕ ਲੋਕ ਕਵੀ ਸੰਤ ਰਾਮ ਉਦਾਸੀ ਦਾ ਨਾਂਅ ਨਹੀਂ ਲਿਖਿਆ ਗਿਆ | ਇਸ ਮਾਮਲੇ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਸਲਾਹਕਾਰ ਸੁਖਵੀਰ ਸਿੰਘ ਸੁੱਖੀ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਕਿ ਇਸ ਲਾਇਬ੍ਰੇਰੀ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਲਾਇਬ੍ਰੇਰੀ ਦਾ ਨਾਂਅ ਦਿੱਤਾ ਜਾਵੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਰਾਏਸਰ ਵਿਖੇ ਪਹੁੰਚਣ ਦਾ ਸੱਦਾ ਦਿੱਤਾ | ਸਿਆਸੀ ਸਲਾਹਕਾਰ ਸੁਖਵੀਰ ਸਿੰਘ ਸੁੱਖੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਸੁਣ ਕੇ ਵਿਸ਼ਵਾਸ ਦੁਆਇਆ ਕਿ ਜਲਦ ਹੀ ਇਸ ਲਾਇਬ੍ਰੇਰੀ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ