08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮੰਦਰ ਕਮੇਟੀ ਵਲੋਂ ਸਵਾਮੀ ਗਿਰੀਸ਼ਾਨੰਦ ਦਾ ਸਨਮਾਨ <br/>

ਅਜੀਤ ਡੈਸਕ 21-07-2025
ਤਪਾ ਮੰਡੀ, 20 ਜੁਲਾਈ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਤੇ ਸ਼ਨੀਦੇਵ ਮੰਦਰ ਵਿਖੇ ਪ੍ਰਸਿੱਧ ਕਥਾ ਵਾਚਕ ਸਵਾਮੀ ਗਿਰੀਸ਼ਾਨੰਦ ਮਹਾਰਾਜ ਉਚੇਚੇ ਤੌਰ 'ਤੇ ਪਹੁੰਚੇ, ਜਿਥੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਉਨ੍ਹਾਂ ਦੇ ਮੰਦਰ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ | ਸਵਾਮੀ ਗਿਰੀਸ਼ਨੰਦ ਮਹਾਰਾਜ ਨੇ ਮੰਦਰ ਵਿਖੇ ਸ਼ਿਆਮ ਬਾਬਾ ਦੇ ਦਰਸ਼ਨ ਕਰਨ ਕੀਤੇ ਤੇ ਭਗਤਾਂ ਨੂੰ ਪ੍ਰਵਚਨ ਕਰ ਕੇ ਭਜਨਾਂ ਨਾਲ ਨਿਹਾਲ ਕੀਤਾ | ਉਨ੍ਹਾਂ ਨੇ ਦੱਸਿਆ ਕਿ ਸਾਉਣ ਦਾ ਮਹੀਨਾ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਗਿਆ ਹੈ | ਇਸ 'ਚ ਸਵੇਰੇ ਇਕ ਲੋਟਾ ਜਲ ਦਾ ਸ਼ਿਵਜੀ ਭੋਲੇ 'ਤੇ ਚੜ੍ਹਾਉਣ ਨਾਲ ਸਾਰੇ ਸੰਕਟ ਦੂਰ ਹੋ ਜਾਂਦੇ ਹਨ | ਇਸ ਮੌਕੇ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਨੇ ਸਵਾਮੀ ਜੀ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਕੀਰਤੀ ਦੇਵ ਬਿੰਨੀ, ਕਰਨ ਮਿੱਤਲ, ਜੁਗਰਾਜ ਨੰਬਰਦਾਰ, ਭਾਰਤ ਭੂਸ਼ਣ ਬਾਂਸਲ, ਸੁਰੇਸ਼ ਮਿੱਤਲ, ਰਾਜੀਵ ਇੰਸ਼ੋਰੈਂਸ ਵਾਲੇ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਲਾਇਬ੍ਰੇਰੀ ਸੰਬੰਧੀ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੁੱਖੀ ਨਾਲ ਕੀਤੀ ਮੁਲਾਕਾਤ... ਅਗਲੀ ਖ਼ਬਰ ਬਾਪੂ ਸੇਵਾ ਸਿੰਘ ਛਾਪਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।