08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਾਨਕਪੁਰਾ ਵਿਖੇ ਪੰਚਾਇਤ ਨੇ ਫਿਰਨੀ 'ਤੇ ਇੰਟਰਲਾਕ ਟਾਈਲ ਲਗਾਈ <br/>

ਅਜੀਤ ਡੈਸਕ 21-07-2025
ਸ਼ਹਿਣਾ, 20 ਜੁਲਾਈ (ਸੁਰੇਸ਼ ਗੋਗੀ)-ਪਿੰਡ ਨਾਨਕਪੁਰਾ ਦੀ ਪੰਚਾਇਤ ਵਲੋਂ ਫਿਰਨੀ 'ਤੇ ਇੰਟਰਲਾਕ ਟਾਈਲ ਲਗਾਈ ਗਈ | ਸਰਪੰਚ ਅੰਗਰੇਜ਼ ਸਿੰਘ ਥਿੰਦ ਨੇ ਦੱਸਿਆ ਕਿ ਫਿਰਨੀ ਕੱਚੀ ਹੋਣ ਕਾਰਨ ਕਾਫ਼ੀ ਵੱਡੇ ਟੋਏ ਪਾਣੀ ਨਾਲ ਭਰ ਜਾਂਦੇ ਸਨ | ਪੰਚਾਇਤ ਵਲੋਂ ਪਹਿਲ ਦੇ ਆਧਾਰ 'ਤੇ ਫਿਰਨੀ ਪੱਕੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ | ਹਲਕਾ ਵਿਧਾਇਕ ਲਾਭ ਸਿੰਘ ਵਲੋਂ ਦਿੱਤੀ ਵਿਸ਼ੇਸ਼ ਗ੍ਰਾਂਟ ਨਾਲ ਇੰਟਰਲਾਕ ਦਾ ਕੰਮ ਨੇਪਰੇ ਚੜ੍ਹ ਸਕਿਆ | ਇਸ ਸਮੇਂ ਜਗਤਾਰ ਸਿੰਘ ਪੰਚ, ਇਕਬਾਲ ਸਿੰਘ ਪਾਲਾ ਪੰਚ, ਕਰਮ ਸਿੰਘ ਪੰਚ, ਸੇਵਕ ਸਿੰਘ, ਕਮਲਦੀਪ ਸਿੰਘ, ਸਤਨਾਮ ਸਿੰਘ, ਨੱਥਾ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਪੰਮਾ ਸਿੰਘ, ਅੰਮਿ੍ਤਪਾਲ ਸਿੰਘ, ਨਿਰਮਲ ਸਿੰਘ, ਲੱਖੀ ਸਿੰਘ, ਭਿੰਦਾ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬਾਪੂ ਸੇਵਾ ਸਿੰਘ ਛਾਪਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਅਹੁਦੇਦਾਰਾਂ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।