08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਿਸਾਨ ਯੂਨੀਅਨ ਵਲੋਂ ਅਹੁਦੇਦਾਰਾਂ ਦੀ ਚੋਣ <br/>

ਅਜੀਤ ਡੈਸਕ 21-07-2025
ਖਨੌਰੀ, 20 ਜੁਲਾਈ (ਬਲਵਿੰਦਰ ਸਿੰਘ ਥਿੰਦ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮੂਣਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ, ਜਰਨਲ ਸਕੱਤਰ ਰਿੰਕੂ ਮੂਣਕ, ਰੋਸ਼ਨ ਮੂਣਕ ਤੇ ਬੰਟੀ ਢੀਂਡਸਾ ਦੀ ਅਗਵਾਈ ਹੇਠ ਪਿੰਡ ਖਨੌਰੀ ਵਿਖੇ ਨਵੇਂ ਸਿਰੇ ਤੋਂ ਪਿੰਡ ਇਕਾਈ ਦੀ ਚੋਣ ਪਿੰਡ ਦੇ ਕਿਸਾਨਾਂ ਦੀ ਹਾਜ਼ਰੀ 'ਚ ਸਰਬਸੰਮਤੀ ਨਾਲ ਕੀਤੀ ਗਈ, ਜਿਸ 'ਚ ਜਗਪਾਲ ਸਿੰਘ ਕਾਲਾ ਨੂੰ ਇਕਾਈ ਪ੍ਰਧਾਨ, ਗੁਰਪ੍ਰੀਤ ਸਿੰਘ ਗੁਰਨੇ ਜਰਨਲ ਸਕੱਤਰ, ਨਛੱਤਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਦੀਪ ਡਾਕਟਰ ਨੂੰ ਮੀਤ ਪ੍ਰਧਾਨ, ਬਿੰਦਰ ਸਿੰਘ ਨੂੰ ਖ਼ਜ਼ਾਨਚੀ, ਗੁਰਬੀਰ ਸਿੰਘ ਨੂੰ ਸਹਾਇਕ ਖ਼ਜ਼ਾਨਚੀ, ਜਸਪ੍ਰੀਤ ਸਿੰਘ ਬਿੱਟੂ ਨੂੰ ਸਰਬਸੰਮਤੀ ਨਾਲ ਪੈੱ੍ਰਸ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ 31 ਮੈਂਬਰੀ ਕਮੇਟੀ ਮੈਂਬਰ ਚੁਣੇ ਗਏ | ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਤੇ ਜਰਨਲ ਸਕੱਤਰ ਰਿੰਕੂ ਮੂਣਕ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਥੇਬੰਦੀ ਵਲੋਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਸਿਰੇ ਤੋਂ ਇਜਲਾਸ ਕਰਵਾਇਆ ਜਾ ਰਿਹਾ ਹੈ, ਜਿਸ 'ਚ ਪਹਿਲਾਂ ਸਾਰੇ ਪੰਜਾਬ ਵਿਚ ਪਿੰਡਾਂ ਦੀਆਂ ਇਕਾਈਆਂ ਦੀ ਚੋਣ ਕਰਵਾਈ ਜਾਵੇਗੀ | ਇਸੇ ਤਹਿਤ ਹੀ ਬਲਾਕ, ਜ਼ਿਲ੍ਹਾ ਤੇ ਪੰਜਾਬ ਦੇ ਆਗੂਆਂ ਦੀ ਚੋਣ ਕੀਤੀ ਜਾਵੇਗੀ ਨਾਲ ਹੀ ਕਿਸਾਨ ਆਗੂਆਂ ਵਲੋਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਇਸ ਸਮੇਂ ਪੰਜਾਬ ਸਰਕਾਰ ਵਲੋਂ ਪੁਲਿਸ ਨੂੰ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਜਬਰ ਕਰਨ ਦੀ ਦਿੱਤੀ ਖੁੱਲ੍ਹੀ ਛੋਟ ਦੇ ਵਿਰੁੱਧ ਵਿਚ 25 ਜੁਲਾਈ ਨੂੰ ਸੰਗਰੂਰ ਵਿਖੇ ਸਾਰੀਆਂ ਜਨਤਕ ਜਥੇਬੰਦੀਆਂ ਵਲੋਂ ਹਜ਼ਾਰਾਂ ਦਾ ਇਕੱਠ ਕਰ ਕੇ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਜਾਵੇਗਾ |

ਪਿਛਲੀ ਖ਼ਬਰ ਨਾਨਕਪੁਰਾ ਵਿਖੇ ਪੰਚਾਇਤ ਨੇ ਫਿਰਨੀ 'ਤੇ ਇੰਟਰਲਾਕ ਟਾਈਲ ਲਗਾਈ <br/> ਅਗਲੀ ਖ਼ਬਰ ਸੰਤੋਖ ਸਿੰਘ ਦਸੌਂਦਾ ਮੀਡੀਆ ਸਕੱਤਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।