08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸੰਤੋਖ ਸਿੰਘ ਦਸੌਂਦਾ ਮੀਡੀਆ ਸਕੱਤਰ ਨਿਯੁਕਤ <br/>

ਅਜੀਤ ਡੈਸਕ 21-07-2025
ਸੰਦੌੜ, 20 ਜੁਲਾਈ (ਜਸਵੀਰ ਸਿੰਘ ਜੱਸੀ)-ਹਲਕਾ ਮਲੇਰਕੋਟਲਾ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਦੀ ਸਿਫ਼ਾਰਸ਼ 'ਤੇ ਸਰਕਲ ਸੰਦੌੜ ਤੋਂ ਜੁਝਾਰੂ, ਮਿਹਨਤੀ, ਉੱਦਮੀ ਨੌਜਵਾਨ ਆਗੂ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਨੂੰ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਪਸਾਰ ਲਈ ਜ਼ਿਲ੍ਹਾ ਮਲੇਰਕੋਟਲਾ ਟੀਮ ਦਾ ਮੀਡੀਆ ਸਕੱਤਰ ਨਿਯੁਕਤ ਕੀਤਾ ਗਿਆ | ਪਾਰਟੀ 'ਚ ਮਿਲੇ ਇਸ ਵਿਸ਼ੇਸ਼ ਅਹੁਦੇ ਦੇ ਖ਼ੁਸ਼ੀ ਦਾ ਪ੍ਰਗਟਾਵਾਂ ਕਰਦਿਆਂ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪ੍ਰਭਾਰੀ ਮੁਨੀਸ਼ ਸਿਸ਼ੋਦੀਆਂ, ਹਲਕਾ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨ ਦੀ ਗੱਲ ਆਖੀ | ਇਸ ਮੌਕੇ ਸੰਤੋਖ ਸਿੰਘ ਨੂੰ ਵਧਾਈਆਂ ਦੇਣ ਵਾਲਿਆਂ ਵਿਚ ਪੀ. ਏ. ਗੁਰਮੁਖ ਸਿੰਘ ਸਰਪੰਚ ਪਿੰਡ ਖ਼ਾਨਪੁਰ, ਚੇਅਰਮੈਨ ਜਾਫ਼ਰ ਅਲੀ, ਵਿਧਾਇਕ ਰਹਿਮਾਨ ਦੇ ਸਪੁੱਤਰ ਮੂਨਿਸ ਰਹਿਮਾਨ, ਬਲਾਕ ਪ੍ਰਧਾਨ ਅਬਦੁਲ ਹਲੀਮ, ਸੂਬਾ ਯੂਥ ਜਰਨਲ ਸਕੱਤਰ ਜਗਤਾਰ ਸਿੰਘ ਜੱਸਲ ਸੰਦੌੜ, ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ, ਸਰਪੰਚ ਗੁਰਮੁਖ ਸਿੰਘ ਫਰਵਾਲੀ, ਸਰਪੰਚ ਅਮਨਦੀਪ ਸਿੰਘ ਬੁਧਰਾਵਾਂ, ਗੁਰਪ੍ਰੀਤ ਸਿੰਘ ਸ਼ੇਰਗੜ੍ਹ ਚੀਮਾ, ਸਰਪੰਚ ਕੁਲਵੀਰ ਸਿੰਘ ਮਾਣਕ, ਨਿਰਮਲ ਸਿੰਘ ਝੁਨੇਰ, ਮਨਜੀਤ ਸਿੰਘ ਕਲਿਆਣ, ਸਰਪੰਚ ਰੇਸ਼ਮਪਾਲ ਸਿੰਘ ਮਹੋਲੀ ਖ਼ੁਰਦ, ਸਰਪੰਚ ਬਾਰਾ ਸਿੰਘ ਕਲਿਆਣ, ਸਤਿਗੁਰ ਸਿੰਘ ਕਲਿਆਣ, ਸਰਪੰਚ ਜਗਮੋਹਣ ਸਿੰਘ ਫੌਜੇਵਾਲ, ਸਰਪੰਚ ਸੁਖਦੇਵ ਸਿੰਘ ਮਾਣਕੀ, ਯਾਸਰ ਅਰਫਾਤ, ਯਾਸੀਨ ਨੇਸ਼ਤੀ, ਸ਼ ਦਿਲਵਰ ਚੁੰਘਾ, ਹਰਪ੍ਰੀਤ ਸਿੰਘ ਬਾਪਲਾ, ਪੰਚ ਰਣਜੀਤ ਸਿੰਘ ਸੰਦੌੜ, ਪੰਚ ਹਰਦੀਪ ਸਿੰਘ, ਪੰਚ ਬਲਜੀਤ ਸਿੰਘ, ਪੰਚ ਵਰਿੰਦਰ ਸਿੰਘ, ਸੁਖਵਿੰਦਰ ਸਿੰਘ ਕਾਕਾ, ਕੁਲਦੀਪ ਸਿੰਘ, ਜਸਪਾਲ ਸਿੰਘ, ਫ਼ੌਜੀ ਜਗਦੇਵ ਸਿੰਘ ਸੰਦੌੜ ਸਮੇਤ ਵੱਡੀ ਗਿਣਤੀ ਆਗੂਆਂ ਨੇ ਖ਼ੁਸ਼ੀ ਮਨਾਈ |

ਪਿਛਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਅਹੁਦੇਦਾਰਾਂ ਦੀ ਚੋਣ <br/> ਅਗਲੀ ਖ਼ਬਰ ਕੈਂਸਰ ਦੇ 16 ਜਾਂਚ ਕੈਂਪ ਲਗਾਏ ਜਾਣਗੇ-ਡਾ. ਜਗਜੀਤ ਧੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।