08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਰਬ ਸੰਮਤੀ ਨਾਲ ਸਰਪੰਚ ਚੁਣਨ ਲਈ ਪਿੰਡ ਵਾਸੀਆਂ ਦਾ ਧੰਨਵਾਦ <br/>

ਅਜੀਤ ਡੈਸਕ 21-07-2025
ਲੌਂਗੋਵਾਲ, 20 ਜੁਲਾਈ (ਵਿਨੋਦ ਸ਼ਰਮਾ)-ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਨਮੋਲ ਮਿਰਜ਼ਾ ਪੱਤੀ ਲਈ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕਰਨ ਲਈ ਪਿੰਡ ਵਾਸੀਆਂ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਹੈ | ਦੂਜੇ ਬੰਨੇ ਸਰਪੰਚੀ ਲਈ ਇਕ ਵਾਰ ਫੇਰ ਭਰੋਸਾ ਪ੍ਰਗਟ ਕਰਨ ਲਈ ਪੂਨੀਆ ਪਰਿਵਾਰ ਨੇ ਵੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ | ਸੀਨੀਅਰ ਯੂਥ ਆਗੂ ਸੁਖਬੀਰ ਸਿੰਘ ਸੁੱਖੀ ਪੂਨੀਆ ਨੇ ਕਿਹਾ ਕਿ ਸਮੁੱਚੇ ਪਿੰਡ ਵਾਸੀਆਂ ਵਲੋਂ ਪਹਿਲਾਂ ਵੀ ਉਨ੍ਹਾਂ ਦੇ ਮਾਤਾ ਜੀ ਹਰਬੰਸ ਕੌਰ ਤੇ ਭਰੋਸਾ ਪ੍ਰਗਟ ਕਰ ਕੇ ਸਰਪੰਚ ਚੁਣਿਆ ਗਿਆ ਸੀ | ਪਰ ਉਨ੍ਹਾਂ ਦੇ ਅਚਨਚੇਤ ਅਕਾਲ ਚਲਾਣੇ ਕਾਰਨ ਹੁਣ ਦੁਬਾਰਾ ਚੋਣ ਕਰਵਾਈ ਹੈ ਤਾਂ ਫੇਰ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਸਮੂਹ ਪਿੰਡ ਵਾਸੀਆਂ, ਪੰਚਾਇਤ ਅਤੇ ਮੁਹਤਬਰਾਂ ਨੇ ਉਨ੍ਹਾਂ ਦੀ ਭਰਝਾਈ ਗੁਰਮੀਤ ਕੌਰ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣ ਕੇ ਭਰੋਸਾ ਪ੍ਰਗਟ ਕੀਤਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਸੁਨਾਮ ਬਲਾਕ ਦੇ ਸਾਰੇ ਸਰਪੰਚ ਪੰਚ ਸਾਹਿਬਾਨ ਦਾ ਵੀ ਧੰਨਵਾਦ ਕੀਤਾ ਹੈ | ਇਸ ਮੌਕੇ ਨਵ-ਨਿਯੁਕਤ ਸਰਪੰਚ ਗੁਰਮੀਤ ਕੌਰ, ਗੁਰਜੰਟ ਸਿੰਘ ਪੂਨੀਆ, ਚੇਅਰਮੈਨ ਸਤਗੁਰ ਸਿੰਘ ਨਮੋਲ, ਬਿੰਦਰਪਾਲ ਸ਼ਰਮਾ ਸਾ. ਸਰਪੰਚ, ਗੁਰਜੰਟ ਸਿੰਘ ਮੈਂਬਰ, ਸਰਪੰਚ ਧਰਮਪਾਲ ਸਿੰਘ ਤੁੰਗਾਂ, ਨੰਬਰਦਾਰ ਕਰਮਜੀਤ ਸਿੰਘ, ਜਗਦੇਵ ਸਿੰਘ ਲੱਡੂ, ਗੁਰਵੀਰ ਸਿੰਘ ਫ਼ੌਜੀ, ਸਾ. ਸਰਪੰਚ ਜਰਨੈਲ ਸਿੰਘ ਰਾਮਕਲੀ, ਹਰਵਿੰਦਰ ਸਿੰਘ ਹੈਪੀ ਨਮੋਲ, ਜੱਗਾ ਸਿੰਘ ਮੈਂਬਰ, ਕਰਮਾ ਖਾਂ ਮੈਂਬਰ, ਰਾਮ ਸਿੰਘ ਮੈਂਬਰ, ਪਰਮਜੀਤ ਸਿੰਘ ਮੈਂਬਰ, ਮੇਵਾ ਸਿੰਘ ਮੈਂਬਰ, ਨੀਟੂ ਮੈਂਬਰ, ਗੁਰਪ੍ਰੀਤ ਸਿੰਘ ਮੈਂਬਰ, ਰਣਜੀਤ ਸਿੰਘ ਮੈਂਬਰ ਤੇ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ 2027 'ਚ ਪੰਜਾਬ ਵਿਚ ਬਣਾਵੇਗੀ ਸਰਕਾਰ-ਰਣਦੀਪ ਦਿਓਲ <br/> ਅਗਲੀ ਖ਼ਬਰ ਸਵਰਗੀ ਸੱਤਪਾਲ ਗਰਗ ਪਹਿਲੀ ਬਰਸੀ 'ਤੇ ਖ਼ੂਨਦਾਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।