08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਵਰਗੀ ਸੱਤਪਾਲ ਗਰਗ ਪਹਿਲੀ ਬਰਸੀ 'ਤੇ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 21-07-2025
ਲਹਿਰਾਗਾਗਾ, 20 ਜੁਲਾਈ (ਮਦਨ ਸ਼ਰਮਾ)-ਸਵ. ਸੱਤਪਾਲ ਗਰਗ ਦੀ ਪਹਿਲੀ ਬਰਸੀ ਨੂੰ ਸਮਰਪਿਤ ਸ੍ਰੀ ਐਸ. ਐਸ. ਜੈਨ ਸਭਾ ਲਹਿਰਾਗਾਗਾ ਵਿਖੇ ਖ਼ੂਨਦਾਨ ਕੈਂਪ ਲਗਾਇਆ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕੀਤਾ | ਕੈਂਪ ਮੌਕੇ 'ਤੇ ਸ੍ਰੀ ਗੋਇਲ ਨੇ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਖ਼ੂਨਦਾਨ ਮਹਾਂਦਾਨ ਹੈ ਤੇ ਖ਼ੂਨਦਾਨ ਕਰਨ ਨਾਲ ਕਈ ਬੇਸ਼ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ, ਖ਼ੂਨ ਦੀ ਇਕ-ਇਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਮਨ ਨੂੰ ਇਕ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਇਹ ਦਾਨ ਕਰ ਕੇ ਇਕ ਲੋੜਵੰਦ ਵਿਅਕਤੀ ਜੀਵਨ ਪ੍ਰਦਾਨ ਕੀਤਾ ਹੈ | ਇਸ ਕੈਂਪ 'ਚ ਫਰੀਡਮ ਫਾਈਟਰ ਕਾਮਰੇਡ ਜਗਦੀਸ਼ ਚੰਦਰ ਸਿਵਲ ਹਸਪਤਾਲ ਸੰਗਰੂਰ ਦੀ ਟੀਮ ਡਾਕਟਰ ਪੱਲਵੀ ਗਰਗ ਦੀ ਅਗਵਾਈ 'ਚ ਪਹੁੰਚੀ ਤੇ ਇਸ ਕੈਂਪ 'ਚ 155 ਯੂਨਿਟ ਖ਼ੂਨਦਾਨੀਆਂ ਵਲੋਂ ਖ਼ੂਨਦਾਨ ਦਿੱਤਾ | ਇਸ ਮੌਕੇ ਰਿਟਾਇਰਡ ਚੀਫ਼ ਫਾਰਮਾਸਿਸਟ ਪ੍ਰੇਮ ਗੋਇਲ, ਪਿ੍ੰਸੀਪਲ ਹੰਸ ਰਾਜ, ਬੱਦਰੀ ਪ੍ਰਸ਼ਾਦ, ਸੰਗੀਤਾ ਰਾਣੀ, ਅੰਜਲੀ ਰਾਣੀ, ਪੁਨੀਤ ਜੈਨ, ਸ਼ਵੇਤਾ ਜੈਨ, ਮੁਨੀਸ਼ ਕੁਮਾਰ, ਪੂਜਾ ਰਾਣੀ, ਹਿਮਾਂਸ਼ੂ ਗਰਗ, ਸ਼ੈਲਜਾ, ਸਟਾਫ਼ ਨਰਸ ਅੰਗੂਰੀ ਦੇਵੀ, ਦੀਪਤੀ ਕੌਂਸਲਰ, ਲੈਬ ਟੈਕਨੀਸ਼ੀਅਨ ਪਰਮਿੰਦਰ ਸਿੰਘ, ਲੈਬ ਟੈਕਨੀਸ਼ੀਅਨ ਗੁਰਜੀਵਨ ਸਿੰਘ, ਵਾਰਡ ਅਟੈਂਡੈਂਟ ਸਾਹਿਲ ਸਾਹਨੀ, ਕੁਲਵੰਤ ਸਿੰਘ ਆਦਿ ਮੌਜੂਦ ਸਨ |
ਅਕਾਲੀ ਡੈਲੀਗੇਟਾਂ ਦੀਆਂ ਮੀਟਿੰਗਾਂ ਅੱਜ ਤੋਂ
ਸੰਗਰੂਰ, 20 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਲਈ ਬਣੀ ਪੰਜ ਮੈਂਬਰੀ ਕਮੇਟੀ ਵਲੋਂ ਜ਼ਿਲ੍ਹਾ ਸੰਗਰੂਰ ਤੇ ਮਲੇਰਕੋਟਲਾ ਵਿਖੇ 21 ਜੁਲਾਈ ਤੋਂ ਡੈਲੀਗੇਟ ਇਜਲਾਸ ਸ਼ੁਰੂ ਹੋ ਰਹੇ ਹਨ | ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ 21 ਜੁਲਾਈ ਨੰੂ ਹਲਕਾ ਅਮਰਗੜ੍ਹ ਲਈ ਸਵੇਰੇ ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਤੇ ਮਲੇਰਕੋਟਲਾ ਲਈ ਦੁਪਹਿਰੇ 12 ਵਜੇ ਹੈਰੀਟੇਜ ਕੰਪਲੈਕਸ ਮਲੇਰਕੋਟਲਾ ਵਿਖੇ ਮੀਟਿੰਗ ਹੋਵੇਗੀ | ਇਸੇ ਤਰ੍ਹਾਂ 22 ਜੁਲਾਈ ਨੂੰ ਧੂਰੀ ਸੁਨਾਮ ਤੇ ਸੰਗਰੂਰ ਵਿਖੇ ਮੀਟਿੰਗਾਂ ਹੋਣਗੀਆਂ ਜਦ ਕਿ ਦਿੜ੍ਹਬਾ ਤੇ ਮੂਣਕ ਵਿਖੇ 23 ਜੁਲਾਈ ਨੰੂ ਮੀਟਿੰਗ ਬੁਲਾਈ ਗਈ ਹੈ |

ਪਿਛਲੀ ਖ਼ਬਰ ਸਰਬ ਸੰਮਤੀ ਨਾਲ ਸਰਪੰਚ ਚੁਣਨ ਲਈ ਪਿੰਡ ਵਾਸੀਆਂ ਦਾ ਧੰਨਵਾਦ <br/> ਅਗਲੀ ਖ਼ਬਰ ਪਾਵਰਕਾਮ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਸਰਕਲ ਪੱਧਰੀ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।