ਬਰਨਾਲਾ, 20 ਜੁਲਾਈ (ਅਸ਼ੋਕ ਭਾਰਤੀ)-ਪੀ.ਐੱਸ.ਈ.ਬੀ. ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਪੰਜਾਬ, ਗਰਿੱਡ ਸ/ਸ ਇੰਪਲਾਈਜ਼, ਪੈਨਸ਼ਨ ਯੂਨੀਅਨ ਪਾਵਰਕਾਮ ਐਂਡ ਟਰਾਂਸਕੋ ਪੰਜਾਬ ਵਲੋਂ ਸਰਕਲ ਬਰਨਾਲਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕਰਮਜੀਤ ਸਿੰਘ ਝਲੂਰ, ਕੁਲਵੰਤ ਸਿੰਘ, ਦਲਜੀਤ ਸਿੰਘ, ਜਰਨੈਲ ਸਿੰਘ ਭਗਤਪੁਰਾ, ਹਰਭੋਲ ਸਿੰਘ, ਦਰਸ਼ਨ ਸਿੰਘ ਦਸੌਂਦਾ, ਜਸਪਾਲ ਸਿੰਘ ਧਨੌਲਾ, ਰਜਿੰਦਰਪਾਲ ਮਿੰਟੂ, ਸੁਖਦੇਵ ਸਿੰਘ ਝਲੂਰ, ਨਰਿੰਦਰ ਕੁਮਾਰ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ ਨੇ ਪਾਵਰਕਾਮ ਟਰਾਂਸਕੋ ਨੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ 2 ਜੂਨ 2025 ਨੂੰ ਹੋਏ ਸਮਝੌਤੇ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਬਿਜਲੀ ਮੁਲਾਜ਼ਮ 24 ਜੁਲਾਈ ਨੂੰ ਮੰਡਲ ਪੱਧਰ 'ਤੇ ਅਰਥੀ ਫ਼ੂਕ ਮੁਜ਼ਾਹਰੇ ਕਰਨਗੇ ਅਤੇ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਅੰਮਿ੍ਤਸਰ ਰਿਹਾਇਸ਼ ਅੱਗੇ ਰੋਸ ਧਰਨਾ ਦੇਣਗੇ | ਇਸ ਮੌਕੇ ਜਗਤਾਰ ਸਿੰਘ ਖੇੜੀ, ਲਖਵੀਰ ਸਿੰਘ, ਗੁਰਵਿੰਦਰ ਸਿੰਘ, ਨਰੈਣ ਦੱਤ, ਅੰਮਿ੍ਤਪਾਲ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵੀਰ ਸਿੰਘ ਔਲਖ, ਰਤਨ ਸਿੰਘ, ਕੋਰ ਸਿੰਘ ਸੋਹੀ, ਗੁਰਧਿਆਨ ਸਿੰਘ, ਨਿੰਦਰ ਸਿੰਘ ਰੂੜੇਕੇ, ਹਰਪਾਲ ਸਿੰਘ, ਗੁਰਤੇਜ ਸਿੰਘ ਪੱਖੋ, ਹਰਬੰਸ ਸਿੰਘ ਦੀਦਾਰਗੜ੍ਹ, ਸਤਿੰਦਰਪਾਲ ਸਿੰਘ ਤੇ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |