ਸੰਗਰੂਰ, 20 ਜੁਲਾਈ (ਅਮਨਦੀਪ ਸਿੰਘ ਬਿੱਟਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੰਗਰੂਰ ਨਾਲ ਸਬੰਧਿਤ ਪਿੰਡਾਂ ਵਿਚ ਜਥੇਬੰਦਕ ਢਾਂਚੇ ਨੂੰ ਗਠਿਤ ਕਰਨ ਲਈ ਚੱਲ ਰਹੀ ਮੁਹਿੰਮ ਦੇ ਚੱਲਦਿਆਂ ਪਿੰਡ ਬਹਾਦਰਪੁਰ ਵਿਖੇ ਪ੍ਰਗਟ ਸਿੰਘ ਪ੍ਰਧਾਨ, ਪਰਮਜੀਤ ਸਿੰਘ ਨੂੰ ਮੀਤ ਪ੍ਰਧਾਨ ਅਤੇ ਪਿੰਡ ਕਿਲਾ ਭਰੀਆਂ ਵਿਚ ਮੇਜਰ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਬਲਾਕ ਸੰਗਰੂਰ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ, ਖ਼ਜ਼ਾਨਚੀ ਕਰਮਜੀਤ ਸਿੰਘ ਮੰਗਵਾਲ, ਕਰਮਜੀਤ ਸਿੰਘ ਮੰਡੇਰ, ਦੀ ਅਗਵਾਈ ਹੇਠ ਦੋ ਦਿਨਾਂ ਤੋਂ ਪਿੰਡਾਂ ਦੀ ਇਕਾਈਆਂ ਦੀ ਚੋਣ ਕਰਵਾਉਣ ਲਈ ਮੁਹਿੰਮ ਚੱਲ ਰਹੀ ਹੈ | ਆਗੂਆਂ ਨੇ ਕਿਹਾ ਕਿ ਤਕਰੀਬਨ ਸਾਰੇ ਪਿੰਡਾਂ ਵਿਚ ਹੰੁਗਾਰਾ ਬੇਹੱਦ ਵਧੀਆ ਮਿਲ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੋ ਹਮਲਾ ਜ਼ਮੀਨਾਂ ਉੱਤੇ ਕੀਤਾ ਹੈ ਜਿਵੇਂ ਕਿ ਲੁਧਿਆਣਾ ਅਤੇ ਸੰਗਰੂਰ ਵਿਚ ਸੋਹੀਆਂ ਪਿੰਡ ਸਰਕਾਰ ਖ਼ਿਲਾਫ਼ ਬੇਹੱਦ ਰੋਸ ਹੈ |