ਦਿੜ੍ਹਬਾ ਮੰਡੀ, 20 ਜੁਲਾਈ (ਹਰਬੰਸ ਸਿੰਘ ਛਾਜਲੀ)-ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਦਿੜ੍ਹਬਾ ਦੇ ਕੈਂਪ ਇੰਚਾਰਜ ਰਿਸ਼ੀਪਾਲ ਖੈਰਾ ਦੀ ਅਗਵਾਈ ਵਿਚ ਦਿੜ੍ਹਬਾ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਕੈਂਪ ਲਗਾਏ ਜਾ ਰਹੇ ਹਨ, ਜਿਸ ਦੇ ਵਿਚ ਵੱਡੀ ਗਿਣਤੀ ਦੇ ਵਿਚ ਲੋਕਾਂ ਨੂੰ ਲਾਭ ਮਿਲ ਰਿਹਾ ਹੈ | ਸ੍ਰੀ ਖੈਰਾ ਨੇ ਕਿਹਾ ਕਿ ਭਾਜਪਾ ਵੱਲੋਂ ਲੋਕਾਂ ਦੇ ਹਿਤ ਲਈ ਕੰਮ ਕੀਤਾ ਜਾ ਰਿਹਾ | ਭਾਜਪਾ ਦੇ ਸੇਵਾਦਾਰ ਤੁਹਾਡੇ ਦੁਆਰ ਦੇ ਤਹਿਤ ਲੋਕਾਂ ਨੂੰ ਪਿੰਡਾਂ ਤੇ ਵਾਰਡਾਂ ਦੇ ਵਿਚ ਸਕੀਮਾਂ ਦਾ ਲਾਭ ਦੇਣ ਲਈ ਕੈਂਪ ਲਗਾਏ ਜਾ ਰਹੇ ਹਨ | ਕੈਂਪ 'ਚ ਆਯੁਸ਼ਮਾਨ ਕਾਰਡ, ਕਿਸਾਨ ਸਨਮਾਨ ਨਿਧੀ, ਆਵਾਸ ਯੋਜਨਾ ਈ-ਸ਼ਰਮ ਕਾਰਡ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ, ਪੈਨਸ਼ਨਾਂ ਬੁਢਾਪਾ (ਪੈਨਸ਼ਨ ਤੇ ਵਿਧਵਾ ਪੈਨਸ਼ਨ) ਆਦਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਟੂਲ ਕਿੱਟ ਵੰਡ ਪ੍ਰੋਗਰਾਮ ਤੇ ਵੱਖ-ਵੱਖ ਯੋਜਨਾ ਦੇ ਤਹਿਤ ਕੈਂਪ ਲਗਾਏ ਜਾ ਰਹੇ ਹਨ | ਇਸ ਮੌਕੇ ਰਣਧੀਰ ਸਿੰਘ ਕਲੇਰ, ਤਰਸੇਮ ਬਾਲੀ ਮੰਡਲ ਪ੍ਰਧਾਨ ਦਿੜ੍ਹਬਾ, ਰਾਜਿੰਦਰ ਸਿੰਘ ਰੋਗਲਾ ਮੰਡਲ ਪ੍ਰਧਾਨ ਕੋਹਰੀਆ, ਸੇਵਕ ਸਿੰਘ ਮੌੜ ਮੰਡਲ ਪ੍ਰਧਾਨ, ਜੋਰਾ ਸਿੰਘ ਬਾਵਾ, ਗੁਰਧਿਆਨ ਸ਼ਰਮਾ, ਸੁਖਚੈਨ ਸਿੰਘ, ਸੋਮਨਾਥ ਬਾਂਸਲ ਉਪ ਪ੍ਰਧਾਨ, ਮੱਘਰ ਸਿੰਘ, ਵਿਨੋਦ ਕੌਹਰੀਆ, ਗੁਰਪ੍ਰੀਤ ਸਿੰਘ, ਬਿੰਦਰ ਕੌਰ, ਰਾਣੀ ਕੌਰ ਤੇ ਰੇਸਮਾ ਆਦਿ ਮੌਜੂਦ ਸਨ |