07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਰਘਵੀਰ ਸਿੰਘ ਚੱਠੇ-ਨੱਕਟੇ ਬਣੇ ਪ੍ਰਧਾਨ <br/>

ਅਜੀਤ ਡੈਸਕ 21-07-2025
ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਨੇੜਲੇ ਪਿੰਡ ਚੱਠੇ-ਨੱਕਟੇ ਵਿਖੇ ਹੋਈ, ਜਿਸ ਵਿਚ ਕਿਸਾਨੀ ਮਸਲਿਆਂ 'ਤੇ ਵਿਚਾਰ ਚਰਚਾ ਕਰਨ ਉਪਰੰਤ 25 ਜੁਲਾਈ ਨੂੰ ਸੰਗਰੂਰ ਸ਼ਹਿਰ 'ਚ ਰੋਸ ਮਾਰਚ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਨੂੰ ਲੈ ਕੇ ਰਣਨੀਤੀ ਉਲੀਕੀ ਗਈ | ਇਸ ਸਮੇਂ ਕਿਸਾਨ ਆਗੂ ਸੁਖਪਾਲ ਸਿੰਘ ਮਾਣਕ ਕਣਕਵਾਲ ਤੇ ਯਾਦਵਿੰਦਰ ਸਿੰਘ ਚੱਠਾ ਦੀ ਦੇਖ-ਰੇਖ ਵਿਚ ਪਿੰਡ ਇਕਾਈ ਚੱਠੇ-ਨੱਕਟੇ ਦੀ ਚੋਣ ਕੀਤੀ ਗਈ, ਜਿਸ ਵਿਚ ਰਘਬੀਰ ਸਿੰਘ ਨੂੰ ਪ੍ਰਧਾਨ ,ਕੁਲਦੀਪ ਸਿੰਘ ਸਕੱਤਰ, ਸੁਖਬੀਰ ਸਿੰਘ ਚੱਠਾ ਖ਼ਜ਼ਾਨਚੀ, ਜਰਨੈਲ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜਵਿੰਦਰ ਸਿੰਘ ਚੱਠਾ ਮੀਤ ਪ੍ਰਧਾਨ, ਜਸਵੀਰ ਸਿੰਘ ਜੱਸੀ ਸੰਗਠਨ ਸਕੱਤਰ, ਸੁੱਖਾ ਸਿੰਘ ਮੌੜ ਪ੍ਰਚਾਰ ਸਕੱਤਰ, ਮੁੱਖ ਸਲਾਹਕਾਰ ਰਵਿੰਦਰ ਸਿੰਘ ਨੂੰ ਮੁੱਖ ਚੁਣਿਆ ਗਿਆ |

ਪਿਛਲੀ ਖ਼ਬਰ ਪੰਜਾਬ ਅੰਦਰ ਬੰਦ ਪਈਆਂ ਵਿਰਾਸਤੀ ਖੇਡਾਂ ਮੁੜ ਸ਼ੁਰੂ ਕਰਵਾਉਣ ਦਾ ਕੀਤਾ ਫ਼ੈਸਲਾ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਨੇ ਇਕਾਈਆਂ ਦੀ ਕੀਤੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।