07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਕਿਸਾਨ ਯੂਨੀਅਨ ਦੀ ਇਕਾਈ ਖੇਤਲਾ ਤੇ ਨਿਹਾਲਗੜ੍ਹ ਦੀ ਚੋਣ <br/>

ਅਜੀਤ ਡੈਸਕ 21-07-2025
ਦਿੜ੍ਹਬਾ ਮੰਡੀ, 20 ਜੁਲਾਈ (ਹਰਬੰਸ ਸਿੰਘ ਛਾਜਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਵਲੋਂ ਆਉਣ ਵਾਲੇ ਸੰਘਰਸ਼ਾਂ ਨੂੰ ਲੈ ਕੇ ਜੰਗੀ ਪੱਧਰ 'ਤੇ ਪਿੰਡ ਇਕਾਈਆਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਇਸ ਕੜ੍ਹੀ ਤਹਿਤ ਦਿੜ੍ਹਬਾ ਬਲਾਕ ਦੇ ਆਗੂ ਹਰਜੀਤ ਸਿੰਘ ਮਹਿਲਾਂ ਅਤੇ ਖ਼ਜ਼ਾਨਚੀ ਮਿਸ਼ਰਾ ਸਿੰਘ ਨਿਹਾਲਗੜ੍ਹ ਦੀ ਅਗਵਾਈ ਹੇਠ ਪਿੰਡ ਨਿਹਾਲਗੜ੍ਹ ਅਤੇ ਇਕਾਈ ਪਿੰਡ ਖੇਤਲਾ ਦੀ ਚੋਣ ਕੀਤੀ ਗਈ | ਆਗੂਆਂ ਨੇ ਕਿਹਾ ਕਿ ਐੱਸ.ਕੇ.ਐੱਮ. ਦੇ ਸੱਦੇ ਤੇ 25 ਜੁਲਾਈ ਨੂੰ ਪੁਲਿਸ ਜਬਰ ਵਿਰੁੱਧ ਸੰਗਰੂਰ ਦੇ ਡੀ. ਸੀ. ਦਫ਼ਤਰ ਅੱਗੇ ਧਰਨਾ ਦੇ ਕੇ ਮੁਜ਼ਾਹਰਾ ਕੀਤਾ ਜਾਵੇਗਾ | ਪਿੰਡ ਇਕਾਈ ਖੇਤਲ ਦੇ ਪ੍ਰਧਾਨ ਪ੍ਰਗਟ ਸਿੰਘ, ਜਨਰਲ ਸਕੱਤਰ ਹਰਨੇਕ ਸਿੰਘ, ਖ਼ਜ਼ਾਨਚੀ ਕਰਨੈਲ ਸਿੰਘ ਅਤੇ ਇਸਤਰੀ ਵਿੰਗ ਦੇ ਪ੍ਰਧਾਨ ਕਰਮਜੀਤ ਕੌਰ, ਖ਼ਜ਼ਾਨਚੀ ਰਾਣੀ ਕੌਰ, ਜਨਰਲ ਸਕੱਤਰ ਜਸਵਿੰਦਰ ਕੌਰ ਚੁਣੇ ਗਏ | ਇਕਾਈ ਖੇਤਲਾ ਦੀ 25 ਮੈਂਬਰੀ ਕਮੇਟੀ ਨੂੰ ਚੁਣਿਆ ਗਿਆ | ਇਕਾਈ ਨਿਹਾਲਗੜ੍ਹ ਦੀ 22 ਮੈਂਬਰੀ ਕਮੇਟੀ ਚੁਣੀ ਗਈ | ਇਕਾਈ ਨਿਹਾਲਗੜ੍ਹ ਦੇ ਪ੍ਰਧਾਨ ਹਰਪਾਲ ਸਿੰਘ, ਜਨਰਲ ਸਕੱਤਰ ਅਜੈਬ ਸਿੰਘ, ਖ਼ਜ਼ਾਨਚੀ ਬਲਦੇਵ ਸਿੰਘ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ | ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਦਿੜ੍ਹਬਾ, ਜਗਦੀਸ਼ ਸਿੰਘ ਮਹਿਲਾਂ, ਜਸਵੰਤ ਸਿੰਘ ਸਮੂਰਾਂ, ਜੋਗਿੰਦਰ ਸਿੰਘ ਖੇੜੀ ਅਤੇ ਚਰਨਜੀਤ ਸਿੰਘ ਘਨੌੜ ਸੰਤਪੁਰਾ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਨਸ਼ਿਆਂ ਦੇ ਮਾੜੇ ਪ੍ਰਭਾਵ ਸੰਬੰਧੀ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਸੂਬਾ ਸਰਕਾਰ, ਕੇਂਦਰ ਦੇ ਵੱਡੇ ਪ੍ਰੋਜੈਕਟਾਂ ਦੀ ਦੇਖ-ਭਾਲ ਕਰਨ ਤੋਂ ਅਸਮਰਥ-ਦਾਮਨ ਬਾਜਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।