ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਸਰਬਜੀਤ ਸਿੰਘ ਧਾਲੀਵਾਲ)-ਵੈਸ਼ ਸਮਾਜ ਦੇ ਕੌਮੀ ਆਗੂ ਅਤੇ ਸਮਾਜ ਸੇਵਕ ਸੰਦੀਪ ਜੈਨ ਵਲੋਂ ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਲਦਾਖ ਦੇ ਨਵ-ਨਿਯੁਕਤ ਰਾਜਪਾਲ ਕਵਿੰਦਰ ਗੁਪਤਾ ਨੂੰ ਮਿਲਕੇ ਵਧਾਈ ਦਿੱਤੀ ਗਈ | ਜੈਨ ਨੇ ਕਿਹਾ ਕਿ ਸ੍ਰੀ ਗੁਪਤਾ ਵਲੋਂ ਹਮੇਸ਼ਾ ਹੀ ਵੈਸ਼ ਸਮਾਜ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਗਏ ਹਨ | ਉਨ੍ਹਾਂ ਨੇ ਸਦਾ ਹੀ ਵਪਾਰਕ ਨੈਤਿਕਤਾ, ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਾਜ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਪਤਾ ਇਸ ਵਿਚਾਰ ਦੇ ਕੁਦਰਤੀ ਧਾਰਨੀ ਹਨ ਕਿ ਵੈਸ਼ ਸਮਾਜ ਭਾਰਤ ਦੀ ਤਰੱਕੀ ਅਤੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ | ਇਸ ਲਈ ਪਾਰਦਰਸ਼ਿਤਾ, ਲਗਨ ਅਤੇ ਮਿਹਨਤ ਉਨ੍ਹਾਂ ਦੇ ਬੁਨਿਆਦੀ ਗੁਣ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਮਾਣ ਦੀ ਗੱਲ ਹੈ ਕਿ ਅੱਜ ਸ੍ਰੀ ਗੁਪਤਾ ਇਕ ਮਹੱਤਵਪੂਰਨ ਅਹੁਦੇ 'ਤੇ ਬਿਰਾਜਮਾਨ ਹੋਏ ਹਨ ਜੋ ਪੂਰੇ ਵੈਸ਼ ਸਮਾਜ ਲਈ ਇਕ ਮਾਰਗ ਦਰਸ਼ਕ ਦਾ ਕੰਮ ਕਰਨਗੇ |