ਸੰਗਰੂਰ, 20 ਜੁਲਾਈ (ਅਮਨਦੀਪ ਸਿੰਘ ਬਿੱਟਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਿ੍ਸ਼ਨਜੀਤ ਕੌਰ, ਜਨਰਲ ਸਕੱਤਰ ਗੁਰਵਿੰਦਰ ਕੌਰ, ਵਿੱਤ ਸਕੱਤਰ ਜਸਵਿੰਦਰ ਕੌਰ ਦੀ ਰਹਿਨੁਮਾਈ ਹੇਠ ਬਲਾਕ ਸੁਨਾਮ ਇਕ ਚੀਮਾ ਸਰਕਲ ਦੀ ਯੂਨੀਅਨ ਇਕਾਈ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਹੋਈ ਚੋਣ ਵਿਚ ਮੀਨੂ ਰਾਣੀ ਨੂੰ ਸਰਕਲ ਪ੍ਰਧਾਨ, ਪਰਮਜੀਤ ਕੌਰ ਨੂੰ ਜਨਰਲ ਸਕੱਤਰ ਦਵਿੰਦਰ ਕੌਰ ਵਿੱਤ ਸਕੱਤਰ, ਮਨਪ੍ਰੀਤ ਕੌਰ ਤੇ ਮਨਦੀਪ ਕੌਰ ਨੂੰ ਸਹਾਇਕ ਦੇ ਤੌਰ ਉੱਤੇ ਨਾਮਜ਼ਦ ਕੀਤਾ ਗਿਆ | ਨਵੇਂ ਚੁਣੇ ਅਹੁਦੇਦਾਰਾਂ ਨੇ ਯੂਨੀਅਨ ਦਾ ਕੰਮ ਕਾਜ ਨਿਸ਼ਠਾ ਤੇ ਇਮਾਨਦਾਰੀ ਨਾਲ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ |