07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਗੁਰਦੁਆਰਾ ਕਮੇਟੀ ਨੇ ਪ੍ਰਕਾਸ਼ ਪੁਰਬ ਮਨਾਇਆ <br/>

ਅਜੀਤ ਡੈਸਕ 21-07-2025
ਅਹਿਮਦਗੜ੍ਹ, 20 ਜੁਲਾਈ (ਸੁਖਜੀਤ ਸਿੰਘ ਖੇੜਾ)-ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਹਿਮਦਗੜ੍ਹ ਵਲੋਂ ਕਰਵਾਇਆ ਗਿਆ, ਜਿਸ 'ਚ ਹਜੂਰੀ ਰਾਗੀ ਭਾਈ ਓਾਕਾਰ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸਿੰਘ ਸਭਾ ਦੇ ਵਜ਼ੀਰ ਭਾਈ ਰਵਿੰਦਰ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਤੇ ਮਰੀਜ਼ਾਂ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਗਈ | ਉਸ ਤੋਂ ਬਾਅਦ ਕਮੇਟੀ ਵਲੋਂ ਵਿਸ਼ੇਸ਼ ਉਪਰਾਲਾ ਧੰਨ ਧੰਨ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦੇ ਫ਼ਲਸਫ਼ੇ ਨੂੰ ਅੱਗੇ ਵਧਾਉਂਦੇ ਹੋਏ ਸ਼ਹਿਰ ਦੇ ਹਸਪਤਾਲਾਂ ਜਿਵੇਂ ਡਾਕਟਰ ਕਹਿਲ ਹਸਪਤਾਲ, ਹਿੰਦ ਹਸਪਤਾਲ, ਸ਼ਰਾਉ ਹਸਪਤਾਲ, ਕੁੰਦਨ ਲਾਲ ਰਾਜ ਹਸਪਤਾਲ, ਸੂਦ ਹਸਪਤਾਲ, ਡਾਕਟਰ ਮੁਨੀਰ ਹਸਪਤਾਲ ਤੇ ਸਰਕਾਰੀ ਹਸਪਤਾਲ ਅਹਿਮਦਗੜ੍ਹ 'ਚ ਮਰੀਜ਼ਾਂ ਨੂੰ ਫਲ ਵੰਡੇ ਗਏ | ਇਸ ਦੌਰਾਨ ਵਿਸ਼ੇਸ਼ ਸਹਿਯੋਗ ਸਨਾਤਨ ਵਿਦਿਆ ਮੰਦਰ ਸਕੂਲ ਦੇ ਸਰਪ੍ਰਸਤ ਰਾਹੁਲ ਸ਼ਰਮਾ ਜੀ ਵਲੋਂ ਸਕੂਲ ਦੇ ਬੱਚਿਆਂ ਨੂੰ ਇਸ ਸੇਵਾ ਲਈ ਭੇਜਿਆ ਗਿਆ ਤੇ ਕਮੇਟੀ ਨੂੰ ਪੂਰਾ ਸਹਿਯੋਗ ਦਿੱਤਾ ਗਿਆ | ਇਸ ਸਮੇਂ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਗੁਲਾਬ ਸਿੰਘ, ਸੈਕਟਰੀ ਨਿਹਾਲ ਸਿੰਘ ਉੱਭੀ, ਹੈੱਡ ਗ੍ਰੰਥੀ ਰਵਿੰਦਰ ਸਿੰਘ ਜੀ, ਖ਼ਜ਼ਾਨਚੀ ਮੋਹਨ ਸਿੰਘ, ਪਿ੍ੰਸੀਪਲ ਤਾਰਾ ਸਿੰਘ, ਅਵਤਾਰ ਸਿੰਘ ਬੜਿੰਗ, ਹਰਜੀਤ ਸਿੰਘ ਜੀਤਾ, ਜਸਵੀਰ ਸਿੰਘ ਜੱਸੀ, ਸਾਧੂ ਸਿੰਘ, ਬਲਬੀਰ ਸਿੰਘ ਸਪਰਾ, ਬਲਵੰਤ ਸਿੰਘ ਸੌਂਦ, ਗੁਰਚਰਨ ਸਿੰਘ, ਮਾਸਟਰ ਭੁਪਿੰਦਰ ਸਿੰਘ, ਗੁਰਮੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਘੱਗਰ ਦੇ ਮਾਮਲੇ ਨੂੰ ਲੈ ਕੇ ਕਿਸਾਨ ਲਹਿਰਾ ਵਿਖੇ ਮੰਤਰੀ ਦੇ ਦਫ਼ਤਰ ਬਾਹਰ 28 ਨੂੰ ਕਰਨਗੇ ਪ੍ਰਦਰਸ਼ਨ <br/> ਅਗਲੀ ਖ਼ਬਰ ਡਾ. ਓਬਰਾਏ ਦੀਆਂ ਸੇਵਾਵਾਂ ਨੇ ਪੂਰੇ ਵਿਸ਼ਵ ਅੰਦਰ ਪੰਜਾਬੀਆਂ ਤੇ ਸਿੱਖਾਂ ਦਾ ਨਾਂਅ ਰੌਸ਼ਨ ਕੀਤਾ-ਭਾਈ ਘੁੰਮਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।