06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਧੂਰੀ ਨੂੰ ਵਿਕਾਸ ਪੱਖੋਂ ਪੰਜਾਬ ਦਾ ਧੁਰਾ ਬਣਾਇਆ ਜਾਵੇਗਾ-ਭਗਵੰਤ ਮਾਨ <br/>

ਅਜੀਤ ਡੈਸਕ 21-07-2025
ਧੂਰੀ, 20 ਜੁਲਾਈ (ਸੰਜੇ ਲਹਿਰੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਗਰ ਕੌਂਸਲ ਧੂਰੀ ਦੇ ਪਾਰਕ ਵਿਖੇ ਬਣਾਈ ਵਾਤਾਨੁਕੂਲ ਪਬਲਿਕ ਲਾਇਬ੍ਰੇਰੀ ਦਾ ਉਦਘਾਟਨ ਕਰਨ ਉਪਰੰਤ ਰੱਖੇ ਗਏ ਇਕ ਸਮਾਗਮ ਵਿਚ ਧੂਰੀ ਦੀਆਂ ਵੱਖ-ਵੱਖ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਚੈੱਕ ਵੰਡੇ ਗਏ | ਇਸੇ ਲੜੀ 'ਚ ਐਸ. ਐਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੂੰ ਧੂਰੀ ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਪੁਖ਼ਤਾ ਬਣਾਉਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਵਾਉਣ ਲਈ ਇਕ ਕਰੋੜ ਤੀਹ ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ | ਉਨ੍ਹਾਂ ਨੇ ਰਾਮਬਾਗ ਧੂਰੀ ਦੇ ਪ੍ਰਧਾਨ ਐਡਵੋਕੇਟ ਪਵਨ ਕੁਮਾਰ ਤੇ ਉਨ੍ਹਾਂ ਦੀ ਟੀਮ ਨੂੰ ਰਾਮਬਾਗ ਵਿਖੇ ਕਮਿਊਨਿਟੀ ਹਾਲ ਬਣਾਉਣ ਲਈ ਇਕ ਕਰੋੜ ਰੁਪਏ ਦਾ ਚੈੱਕ ਅੰਬੇਡਕਰ ਭਵਨ ਧਰਮਸ਼ਾਲਾ ਲਈ, 10 ਲੱਖ ਰੁਪਏ ਬ੍ਰਾਹਮਣ ਸਭਾ ਧਰਮਸ਼ਾਲਾ ਲਈ 10 ਲੱਖ ਰੁਪਏ, ਸੰਗਮੇਸ਼ਵਰ ਧਰਮਸ਼ਾਲਾ ਲਈ 5 ਲੱਖ, ਗੁਰੂ ਰਵਿਦਾਸ ਧਰਮਸ਼ਾਲਾ ਲਈ 5 ਲੱਖ, ਗਊਸ਼ਾਲਾ ਕਮੇਟੀ ਲਈ 10 ਲੱਖ, ਵਾਲਮੀਕਿ ਗਾਂਧੀ ਬਸਤੀ ਧਰਮਸ਼ਾਲਾ ਲਈ 2 ਲੱਖ ਮਾਲਵਾ ਪਰਿਵਰਤਨ ਫਰੈਂਡਸ ਸੁਸਾਇਟੀ ਲਈ 2 ਲੱਖ, ਭਗਵਾਨ ਵਾਲਮੀਕਿ ਸੋਸ਼ਲ ਵੈੱਲਫੇਅਰ ਟਰੱਸਟ ਲਈ 3 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਸੰਸਥਾਵਾਂ ਦੇ ਆਗੂਆਂ ਨੂੰ ਸੌਂਪਣ ਉਪਰੰਤ ਕਿਹਾ ਕਿ ਧੂਰੀ ਦੇ ਲੋਕਾਂ ਨੇ ਜਿਸ ਤਰ੍ਹਾਂ ਉਨ੍ਹਾਂ ਦੇ ਹੱਕ 'ਚ ਵੋਟਾਂ ਪਾ ਕੇ ਉਨ੍ਹਾਂ ਨੂੰ ਪਿਆਰ ਦਿੱਤਾ ਹੈ ਉਸੇ ਤਰ੍ਹਾਂ ਉਹ ਵੀ ਧੂਰੀ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਧੂਰੀ ਨੂੰ ਵਿਕਾਸ ਪੱਖੋਂ ਪੰਜਾਬ ਦਾ ਧੁਰਾ ਬਣਾਇਆ ਜਾਵੇਗਾ | ਇਸ ਮੌਕੇ ਦਲਵੀਰ ਸਿੰਘ ਢਿੱਲੋਂ, ਅਸ਼ੋਕ ਕੁਮਾਰ ਲੱਖਾ ਚੇਅਰਮੈਨ ਜਸਵੀਰ ਸਿੰਘ ਜੱਸੀ ਸੇਖੋਂ ਮੈਂਬਰ ਫੂਡ ਕਮਿਸ਼ਨ, ਡਾ. ਅਨਵਰ ਭਸੌੜ ਮੈਂਬਰ ਵਾਕਫ਼ ਬੋਰਡ, ਸਰਤਾਜ ਸਿੰਘ ਚਾਹਲ ਐਸ. ਐਸ. ਪੀ. ਸੰਗਰੂਰ, ਸ੍ਰੀ ਅਮਿਤ ਕੁਮਾਰ ਬੈਂਬੀ ਏ. ਡੀ. ਸੀ., ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਾਮ ਸਿੰਗਲਾ ਜ਼ਿਲ੍ਹਾ ਪ੍ਰਧਾਨ, ਅਨਿਲ ਮਿੱਤਲ, ਤਰਸੇਮ ਸ਼ਰਮਾ ਜਸਵੀਰ ਸਿੰਘ ਜੱਜ, ਰਮਨਦੀਪ ਸਿੰਘ, ਐਸ. ਡੀ. ਐਮ. ਰਿਸ਼ਵ ਬਾਂਸਲ, ਡੀ. ਪੀ. ਆਰ. ਓ. ਪ੍ਰਭਦੀਪ ਸਿੰਘ, ਨਰੇਸ਼ ਸਿੰਗਲਾ ਤੇ ਹਰਦੀਪ ਸਿੰਘ ਗਿੱਲ ਮਿਲਖੀ ਰਾਮ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਲਾਈਟ ਰੋਡ 'ਤੇ ਬਣੇ ਸਟੂਡੀਓ ਤੇ ਘਰ ਨੂੰ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ ਮਸਤੂਆਣਾ ਟਰੱਸਟ ਦੇ ਪ੍ਰਧਾਨ ਸਵ. ਸੁਖਦੇਵ ਸਿੰਘ ਢੀਂਡਸਾ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਦੇ ਪਾਏ ਭੋਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।