07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕਿਸਾਨ ਯੂਨੀਅਨ ਨੇ ਪਿੰਡ ਕਮੇਟੀਆਂ ਦੀ ਕੀਤੀ ਚੋਣ <br/>

ਅਜੀਤ ਡੈਸਕ 20-07-2025
ਮੂਣਕ, 19 ਜੁਲਾਈ (ਭਾਰਦਵਾਜ, ਸਿੰਗਲਾ)-ਭਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੀਤੇ ਜਾ ਰਹੇ ਨਵੇਂ ਇਜਲਾਸ ਨੂੰ ਲੈ ਕੇ ਪਿੰਡ ਕਮੇਟੀਆਂ ਦੀ ਮੁੜ ਤੋਂ ਪਿੰਡ ਦੇ ਲੋਕਾਂ ਦੀ ਸਰਬਸੰਮਤੀ ਨਾਲ ਇਕਾਈਆਂ ਦੇ ਅਹੁਦੇਦਾਰਾਂ ਦੀਆਂ ਚੋਣਾਂ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਲੋਕ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ | ਇਸੇ ਤਰ੍ਹਾਂ ਅੱਜ ਪਿੰਡ ਕੜੈਲ ਤੇ ਕਸਬਾ ਮੂਣਕ ਦੀ ਇਕਾਈਆਂ ਦੀ ਚੋਣ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ, ਬਲਾਕ ਜਰਨਲ ਸਕੱਤਰ ਰਿੰਕੂ ਮੂਣਕ, ਬਲਾਕ ਆਗੂ ਰੋਸਨ ਮੂਣਕ ਤੇ ਬੰਟੀ ਢੀਂਡਸਾ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਚੋਣ ਕੀਤੀ ਗਈ | ਜਿਸ ਵਿਚ ਪਿੰਡ ਕੜੈਲ ਤੋਂ ਪਿੰਡ ਇਕਾਈ ਪ੍ਰਧਾਨ ਗੁਰਮੇਲ ਸਿੰਘ ਕੜੈਲ ਸਮੇਤ ਟੇਕ ਸਿੰਘ ਕਰਮਾ ਸਿੰਘ, ਲੀਲਾ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ ਤੇ ਰਾਜਵਿੰਦਰ ਸਿੰਘ ਕੁਲ 31 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਇਸੇ ਤਰ੍ਹਾਂ ਮੂਣਕ ਤੋਂ ਸੂਬੈਗ ਸਿੰਘ ਮੂਣਕ ਨੂੰ ਮੂਣਕ ਇਕਾਈ ਦਾ ਪ੍ਰਧਾਨ ਸਮੇਤ ਦਲਜੀਤ ਸਿੰਘ ਰਾਜੂ, ਰਮੇਸ ਕੁਮਾਰ ਮੈਸਾ, ਗੁਰਮੀਤ ਸਿੰਘ, ਗੁਰਮੇਲ ਸਿੰਘ, ਗੁਰਦਾਸ ਸਿੰਘ, ਜਗਸੀਰ ਸਿੰਘ ਤੇ ਬਲਕਾਰ ਸਿੰਘ ਪੰਮੀ ਰਾਓ ਨੂੰ ਅਹੁਦੇਦਾਰਾਂ ਸਮੇਤ 40 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ |

ਪਿਛਲੀ ਖ਼ਬਰ ਹਲਕਾ ਅਮਰਗੜ੍ਹ ਅੰਦਰ ਬਾਕੀ ਵਿਕਾਸ ਕਾਰਜਾਂ ਨੂੰ ਵੀ ਜਲਦੀ ਨੇਪਰੇ ਚਾੜਿ੍ਹਆ ਜਾਵੇਗਾ-ਪ੍ਰੋ. ਗੱਜਣਮਾਜਰਾ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਇਕਾਈਆਂ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।