05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਸਟੇ੍ਰਲੀਆ ਭੇਜਣ ਦੇ ਝਾਂਸੇ ਨਾਲ ਮਾਰੀ 7 ਲੱਖ ਰੁਪਿਆਂ ਦੀ ਠੱਗੀ <br/>

ਅਜੀਤ ਡੈਸਕ 20-07-2025
ਭਵਾਨੀਗੜ੍ਹ, 19 ਜੁਲਾਈ (ਲਖਵਿੰਦਰ ਪਾਲ ਗਰਗ) - ਪਿੰਡ ਘਰਾਚੋਂ ਦੇ ਇੱਕ ਵਿਅਕਤੀ ਨੂੰ ਆਸਟੇ੍ਰਲੀਆ ਭੇਜਣ ਦੇ ਨਾਮ 'ਤੇ ਕਥਿਤ ਤੌਰ 'ਤੇ 7 ਲੱਖ ਰੁਪਿਆਂ ਦੀ ਠੱਗੀ ਮਾਰਨ ਤੇ ਪੁਲਿਸ ਵਲੋਂ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਯਾਦਵਿੰਦਰ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਘਰਾਚੋਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਘਰਾਚੋਂ ਦੇ ਇੱਕ ਜਾਣਕਾਰ ਵਿਅਕਤੀ ਨੇ ਆਪਣੀ ਭੂਆ ਦੇ ਲੜਕੇ ਗੁਰਪ੍ਰੀਤ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਫ਼ਤਿਹਗੜ੍ਹ ਛੰਨਾ ਜ਼ਿਲ੍ਹਾ ਪਟਿਆਲਾ ਵਾਰੇ ਦੱਸਿਆ ਕਿ ਉਹ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾਉਣ ਦਾ ਕੰਮ ਕਰਦਾ ਹੈ | ਜਿਸ ਨਾਲ ਉਸ ਵਲੋ ਗੱਲਬਾਤ ਕਰਨ ਤੇ ਉਸ ਨੇ ਆਸਟੇ੍ਰਲੀਆ ਦਾ ਵੀਜ਼ਾ ਲਗਵਾਉਣ ਦੇ ਲਈ 15 ਲੱਖ ਰੁਪਿਆਂ ਵਿਚ ਗੱਲ ਤੈਅ ਕਰਨ ਤੋਂ ਬਾਅਦ ਉਸ ਦੇ ਦੱਸੇ ਗਏ ਬੈਂਕ ਖਾਤਿਆਂ ਵਿਚ 7 ਲੱਖ ਰੁਪਏ ਜਮਾਂ ਕਰਵਾ ਦਿੱਤੇ | ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਉਸ ਦਾ ਦੁਬਈ ਦਾ ਵੀਜ਼ਾ ਲਗਵਾ ਦਿੱਤਾ ਤੇ ਕਿਹਾ ਕਿ ਉਹ ਉਸ ਨੂੰ ਦੁਬਈ ਤੋਂ ਅੱਗੇ ਆਸਟੇ੍ਰਲੀਆ ਵਿਖੇ ਭੇਜ ਦੇਵਾਂਗਾ | ਫਿਰ ਉਸ ਨੇ ਉਸ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਆਪਣੇ ਕੋਲ ਰੱਖ ਲਏ | ਉਸ ਵਲੋਂ ਸ਼ਿਕਾਇਤ ਵਿਚ ਲਿਖਾਏ ਬਿਆਨਾ ਅਨੁਸਾਰ ਕਿ ਉਹ ਕਰੀਬ 2 ਸਾਲ ਦੁਬਈ ਵਿਖੇ ਰਿਹਾ ਤੇ ਬਹੁਤ ਹੀ ਮੁਸ਼ਕਲ ਨਾਲ ਉਥੇ ਗੁਜ਼ਾਰਾ ਕੀਤਾ | ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਵਲੋਂ ਉਸ ਦਾ ਆਸਟੇ੍ਰਲੀਆ ਦਾ ਵੀਜ਼ਾ ਨਾ ਲਗਵਾ ਕੇ ਦੇਣ ਕਰ ਕੇ ਉਹ ਭਾਰਤ ਵਾਪਸ ਆ ਗਿਆ ਤਾਂ ਜਦੋਂ ਉਸ ਨੇ ਉਸ ਕੋਲੋਂ ਆਪਣੇ ਦਿੱਤੇ 7 ਲੱਖ ਰੁਪਏ ਵਾਪਸ ਮੰਗੇ ਤਾਂ ਉਸ ਨੇ ਰੁਪਏ ਵਾਪਸ ਕਰਨ ਤੋਂ ਇਨਕਾਰ ਕਰਦਿਆਂ ਹੋਏ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਸ਼ਿਕਾਇਤ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ ਤਾਂ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਯਾਦਵਿੰਦਰ ਸਿੰਘ ਵਾਸੀ ਪਿੰਡ ਘਰਾਚੋਂ ਦੇ ਬਿਆਨਾ 'ਤੇ ਕਾਰਵਾਈ ਕਰਦਿਆਂ ਹੋਏ ਗੁਰਪ੍ਰੀਤ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਫ਼ਤਿਹਗੜ੍ਹ ਛੰਨਾ ਜ਼ਿਲ੍ਹਾ ਪਟਿਆਲਾ, ਕਨਵਰ ਲਾਲ ਪੁੱਤਰ ਸ਼ੰਕਰ ਰਾਮ ਵਾਸੀ ਗੋਪਾਲਸਰ ਰਾਜਸਥਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਚਿੱਟੇ ਸਮੇਤ ਦੋ ਪੁਲਿਸ ਅੜਿੱਕੇ <br/> ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਕਈ ਸੀਨੀਅਰ ਅਕਾਲੀ ਆਗੂ ਘਰਾਂ ਅੰਦਰ ਨਜ਼ਰਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।