05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਜ਼ਿਲ੍ਹਾ ਮਲੇਰਕੋਟਲਾ ਦੇ ਕਈ ਸੀਨੀਅਰ ਅਕਾਲੀ ਆਗੂ ਘਰਾਂ ਅੰਦਰ ਨਜ਼ਰਬੰਦ <br/>

ਅਜੀਤ ਡੈਸਕ 20-07-2025
ਮਲੇਰਕੋਟਲਾ, 19 ਜੁਲਾਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੋਹਾਲੀ ਕੋਰਟ ਵਿਖੇ ਉਨ੍ਹਾਂ ਦੀ ਪੇਸ਼ੀ ਦੇ ਚੱਲਦਿਆਂ ਪੰਜਾਬ ਭਰ ਚੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰਾਂ ਵਲੋਂ ਮੋਹਾਲੀ ਤੇ ਨਾਭਾ ਵਿਖੇ ਪਹੁੰਚਣ ਨੂੰ ਲੈ ਕੇ ਪੁਲਿਸ ਵਲੋਂ ਅੱਜ ਸਵੇਰੇ ਸਾਝਰੇ ਜ਼ਿਲ੍ਹਾ ਮਲੇਰਕੋਟਲਾ ਦੇ ਬਾਦਲ ਦਲ ਨਾਲ ਸੰਬੰਧਿਤ ਕਈ ਸੀਨੀਅਰ ਅਕਾਲੀ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ | ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੀ ਰਿਹਾਇਸ਼ 'ਤੇ ਇਕੱਠੇ ਹੋਏ ਅਕਾਲੀ ਦਲ ਦੇ ਵਰਕਰਾਂ ਵਲੋਂ ਸੂਬਾ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ | ਬੀਬਾ ਸੁਲੇਮਾਨ ਨੇ ਦੋਸ਼ ਲਗਾਇਆ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਆਪਣੇ ਨਿੱਜੀ ਕੰਮ ਖਾਤਰ ਵੀ ਨਹੀਂ ਜਾਣ ਦਿੱਤਾ ਜਾ ਰਿਹਾ | ਇਸ ਤੋਂ ਇਲਾਵਾ ਅਕਾਲੀ ਦਲ (ਬ) ਨਾਲ ਸੰਬੰਧਿਤ ਹਲਕਾ ਅਮਰਗੜ੍ਹ ਦੇ ਆਗੂਆਂ ਸਤਬੀਰ ਸਿੰਘ ਸੀਰਾ ਬਨਭੌਰਾ ਤੇ ਗੁਰਸ਼ਰਨ ਸਿੰਘ ਸਰਨਾ ਚੱਠਾ ਭੋਗੀਵਾਲ ਨੂੰ ਵੀ ਪੁਲਿਸ ਵਲੋਂ ਦੁਪਹਿਰ ਤੱਕ ਘਰਾਂ ਅੰਦਰ ਨਜ਼ਰਬੰਦ ਕੀਤਾ ਗਿਆ | ਜ਼ਿਲ੍ਹਾ ਮਲੇਰਕੋਟਲਾ ਦੇ ਅਕਾਲੀ ਆਗੂਆਂ ਵਲੋਂ ਇਸ ਨੂੰ ਅਣ-ਐਲਾਨੀ ਐਮਰਜੈਂਸੀ ਕਰਾਰ ਦਿੱਤਾ | ਅਕਾਲੀ ਆਗੂਆਂ ਨੇ ਆਖਿਆ ਕਿ ਅਕਾਲੀ ਸਰਕਾਰ ਆਉਣ 'ਤੇ ਹਿਸਾਬ-ਕਿਤਾਬ ਬਰਾਬਰ ਕੀਤਾ ਜਾਵੇਗਾ | ਸਰਕਾਰ ਹੋਸ਼ੇ ਹੱਥਕੰਡਿਆਂ 'ਤੇ ਉਤਰ ਆਈ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ, ਸ਼ਹਿਰੀ ਪ੍ਰਧਾਨ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਚੌਧਰੀ ਮੁਹੰਮਦ ਸ਼ਮਸ਼ਾਦ, ਮੁਹੰਮਦ ਰਫ਼ੀਕ, ਮੁਹੰਮਦ ਮਹਿਮੂਦ ਡਾਇਮੰਡ, ਡਾ. ਮੁਹੰਮਦ ਅਰਸ਼ਦ, ਅਮਜਦ ਅਲੀ ਅਕਾਲੀ ਆਗੂ ਸ਼ਿਵਮ ਮਟਕਨ, ਸ੍ਰੀ ਰਵੀ ਬੱਗਣ, ਸਰਕਲ ਪ੍ਰਧਾਨ ਜਥੇਦਾਰ ਮਨਦੀਪ ਸਿੰਘ ਮਾਣਕਵਾਲ, ਜਥੇਦਾਰ ਰਾਜਪਾਲ ਸਿੰਘ ਰਾਜੂ ਚੱਕ, ਸਰਕਲ ਪ੍ਰਧਾਨ ਇਕਬਾਲ ਮੁਹੰਮਦ ਹਥਨ, ਸਟੇਟ ਡੈਲੀਗੇਟ ਜਥੇਦਾਰ ਮੁਕੰਦ ਸਿੰਘ ਧਾਲੀਵਾਲ, ਜਥੇਦਾਰ ਹਰਪ੍ਰੀਤ ਸਿੰਘ ਮਦੇਵੀ, ਜਥੇਦਾਰ ਜਸਪਾਲ ਸਿੰਘ, ਮੁਹੰਮਦ ਮਹਿਮੂਦ ਅਲੀ, ਜ਼ਿਲ੍ਹਾ ਡੈਲੀਗੇਟ ਮੁਹੰਮਦ ਸ਼ਮਸ਼ਾਦ ਕਿਲ੍ਹਾ ਰਹਿਮਤਗੜ ਸਣੇ ਕਈ ਅਕਾਲੀ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਆਸਟੇ੍ਰਲੀਆ ਭੇਜਣ ਦੇ ਝਾਂਸੇ ਨਾਲ ਮਾਰੀ 7 ਲੱਖ ਰੁਪਿਆਂ ਦੀ ਠੱਗੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਨਵੀਂ ਲੈਂਡ ਪੁਲਿੰਗ ਪਾਲਸੀ ਤਹਿਤ ਕਿਸਾਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੀ ਹੈ-ਸੁਖਦੇਵ ਸਿੰਘ ਭੋਪਾਲ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।