05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬੈਂਕ ਕਰਮਚਾਰੀ ਜਥੇਬੰਦੀ ਵਲੋਂ 31 ਨੂੰ ਕੌਮੀ ਛੁੱਟੀ ਐਲਾਨਣ ਦੀ ਮੰਗ <br/>

ਅਜੀਤ ਡੈਸਕ 20-07-2025
ਸੁਨਾਮ ਊਧਮ ਸਿੰਘ ਵਾਲਾ, 19 ਜੁਲਾਈ (ਸਰਬਜੀਤ ਸਿੰਘ ਧਾਲੀਵਾਲ) - ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਸੂਬਾਈ ਆਗੂ ਕਾ. ਵਿੱਕੀ ਅਬਦਾਲ ਨੇ ਕਿਹਾ ਕਿ ਭਾਵੇਂ ਜਲਿ੍ਹਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਸੁਨਾਮ ਸ਼ਹਿਰ ਦੇ ਜੰਮਪਲ ਕੌਮੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ 31 ਜੁਲਾਈ ਨੂੰ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਵਿਚ ਸੂਬਾ ਭਰ 'ਚ ਹਰ ਸਾਲ ਛੁੱਟੀ ਹੁੰਦੀ ਰਹੀ ਹੈ ਪਰ ਕੁਝ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਇਹ ਛੁੱਟੀ ਬੰਦ ਕਰ ਦਿੱਤੀ ਗਈ ਹੈ ਜਦੋਂ ਕਿ ਹਰਿਆਣਾ ਸਰਕਾਰ ਵਲੋਂ ਇਸ ਦਿਨ ਸੂਬੇ ਭਰ 'ਚ ਇਹ ਛੁੱਟੀ ਪਹਿਲਾਂ ਦੀ ਤਰਾਂ ਹੀ ਹੁੰਦੀ ਹੈ ਪਰ ਹੁਣ ਇਸ ਦਿਨ ਇਹ ਛੁੱਟੀ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਸਿਰਫ਼ ਜ਼ਿਲੇ੍ਹ ਤੱਕ ਹੀ ਸੀਮਤ ਹੋਕੇ ਰਹਿ ਗਈ ਹੈ ਜਦੋਂ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਅਤੇ ਹਰ ਇੱਕ ਦੇਸ ਵਾਸੀ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਅਧਿਕਾਰ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 31 ਜੁਲਾਈ ਨੂੰ ਇਹ ਛੁੱਟੀ ਜ਼ਿਲ੍ਹਾ ਜਾਂ ਸੂਬਾ ਪੱਧਰ ਦੀ ਬਜਾਏ ਕੌਮੀ ਪੱਧਰ 'ਤੇ ਕੀਤੀ ਜਾਵੇ ਤਾਂ ਜੋ ਦੇਸ ਵਾਸੀ ਇਸ ਮਹਾਨ ਸ਼ਹੀਦ ਦੀ ਸ਼ਹੀਦੀ ਤੋਂ ਸੇਧ ਲੈ ਸਕਣ | ਇਸ ਮੌਕੇ ਰਾਜੀਵ ਵਰਮਾ, ਹਰਜਿੰਦਰ ਸਿੰਘ, ਅਵਤਾਰ ਸਿੰਘ, ਹੇਮੰਤ ਸ਼ਰਮਾ ਅਤੇ ਦੀਪ ਬਾਠ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਖੰਡੇਬਾਦ ਨੂੰ ਲਗਾਇਆ ਵਿਧਾਨ ਸਭਾ ਹਲਕਾ ਇੰਚਾਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।