ਲਹਿਰਾਗਾਗਾ, 19 ਜੁਲਾਈ (ਅਸ਼ੋਕ ਗਰਗ) - ਸ਼ੋ੍ਰਮਣੀ ਅਕਾਲੀ ਦਲ ਵਲੋਂ ਦਰਵੇਸ਼ ਸਿਆਸਤਦਾਨ ਮਰਹੂਮ ਜਥੇਦਾਰ ਗਰਜਾ ਸਿੰਘ ਖੰਡੇਬਾਦ ਦੇ ਸਪੁੱਤਰ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੂੰ ਵਿਧਾਨ ਸਭਾ ਹਲਕਾ ਲਹਿਰਾਗਾਗਾ ਦਾ ਇੰਚਾਰਜ ਨਿਯੁਕਤ ਕੀਤੇ ਜਾਣ 'ਤੇ ਹਲਕੇ ਅੰਦਰ ਅਕਾਲੀ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸ. ਖੰਡੇਬਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਮੈਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ | ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੂੰ ਹਲਕਾ ਇੰਚਾਰਜ ਲਗਾਏ ਜਾਣ 'ਤੇ ਪਿੰਡ ਖੰਡੇਬਾਦ ਦੇ ਸਾਬਕਾ ਸਰਪੰਚ ਗੁਰਤੇਜ ਸਿੰਘ, ਨੌਜਵਾਨ ਆਗੂ ਜਗਦੀਪ ਸਿੰਘ ਲਹਿਲ ਕਲਾਂ, ਪ੍ਰੋਫ. ਹਜ਼ੂਰਾ ਸਿੰਘ, ਪਿੰਡ ਘੋੜੇਨਬ ਦੇ ਸਾਬਕਾ ਸਰਪੰਚ ਨੈਬ ਸਿੰਘ ਪੁਨੀਆ, ਸਮਾਜ ਸੇਵੀ ਗੁਰਮੇਲ ਸਿੰਘ ਖਾਈ, ਸਰਕਲ ਪ੍ਰਧਾਨ ਸੂਰਜ ਮੱਲ ਗੁਲਾੜੀ, ਸਰਕਲ ਪ੍ਰਧਾਨ ਜਗਰਾਜ ਸਿੰਘ ਬਾਗੜੀ, ਸਰਕਲ ਪ੍ਰਧਾਨ ਕੇਵਲ ਸਿੰਘ ਰਾਏਧਰਾਣਾ, ਗੁਰਦੀਪ ਸਿੰਘ ਬਹਿਣੀਵਾਲ ਖਨੌਰੀ, ਸੇਵਾ ਸਿੰਘ ਬੱਲਰਾਂ, ਸੁਰਜੀਤ ਸਿੰਘ ਸੇਖੂਵਾਸ, ਅਮਰੀਕ ਸਿੰਘ ਕਾਲਬੰਜਾਰਾ, ਕਰਮਜੀਤ ਸਿੰਘ ਜਲੂਰ, ਅਮਰੀਕ ਸਿੰਘ ਰੋੜੇਵਾਲਾ, ਹਰਵਿੰਦਰ ਸਿੰਘ ਰੋੜੇਵਾਲਾ, ਹਰਜਿੰਦਰ ਸਿੰਘ ਰਾਮਗੜ੍ਹ ਸੰਧੂਆਂ, ਲੱਖਾ ਸਿੰਘ ਭੁਟਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਦਾ ਧੰਨਵਾਦ ਕੀਤਾ ਹੈ |