ਮੂਨਕ, 18 ਜੁਲਾਈ (ਪ੍ਰਵੀਨ ਮਦਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵਲੋਂ ਬਲਾਕ ਪ੍ਰਧਾਨ ਅਮਨਦੀਪ ਸਿੰਘ ਮੰਡਵੀ ਦੀ ਅਗਵਾਈ ਹੇਠ ਐੱਸ. ਡੀ. ਐੱਮ. ਮੂਨਕ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਸੈਂਕੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਬਲਾਕ ਮੂਨਕ ਦੇ ਦਰਜਨਾਂ ਪਿੰਡ ਹਰ ਸਾਲ ਘੱਗਰ ਦੀ ਮਾਰ ਹੇਠ ਆਉਂਦੇ ਹਨ ਹੜ੍ਹਾਂ ਕਾਰਨ ਫ਼ਸਲਾਂ ਤਬਾਹ ਹੰੁਦੀਆਂ ਹਨ ਘਰ ਢਹਿ ਜਾਂਦੇ ਹਨ ਜਾਨੀ ਨੁਕਸਾਨ ਹੁੰਦਾ ਮਹੀਨਿਆਂ ਬੱਦੀ ਜ਼ਮੀਨਾਂ ਵਿਚ ਪਾਣੀ ਖੜਿਆ ਰਹਿੰਦਾ ਹੈ ਜਿਸ ਕਾਰਨ ਸੜਕਾਂ ਬੁਰੀ ਤਰਾ ਟੁੱਟ ਜਾਂਦੀਆਂ ਹਨ | ਸੂਬਾਈ ਆਗੂ ਬਲਜੀਤ ਕੌਰ ਕਿਲਾ ਭਰੀਆਂ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਮਾਰੂ ਫ਼ੈਸਲੇ ਲੈ ਰਹੀ ਹੈ | ਜਿਹੜੀ ਜ਼ਮੀਨ ਕਿਸਾਨਾਂ ਨੇ ਕੌਡੀਆਂ ਦੇ ਭਾਅ ਸਰਕਾਰ ਨੂੰ ਦਿੱਤੀ ਸੀ ਉਹ ਜ਼ਮੀਨ ਘੱਗਰ ਨੂੰ ਚੌੜਾ ਕਰਨ ਤੇ ਬੰਨ੍ਹ ਉੱਚਾ ਕਰਨ ਵਾਸਤੇ ਦਿੱਤੀ ਸੀ ਤਾਂ ਕਿ ਇਲਾਕੇ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕੇ, ਪਰ ਇਸ ਕਾਰਜ ਦੀ ਪੂਰਤੀ ਕਰੇ ਬਿਨਾਂ ਪੰਜਾਬ ਸਰਕਾਰ ਨੇ ਇਹ ਜ਼ਮੀਨ ਅੱਗੇ ਤਕਰੀਬਨ 22 ਕਿੱਲੋਮੀਟਰ ਜ਼ਮੀਨ ਜੰਗਲਾਤ ਵਿਭਾਗ ਨੂੰ ਦੇ ਦਿੱਤੀ ਹੈ ਜੰਗਲਾਤ ਵਿਭਾਗ ਘੱਗਰ ਵਿਚ ਦਰਖ਼ਤ ਲਾਉਣ ਲਈ ਬਜ਼ਿਦ ਹੈ ਵਾਰ ਵਾਰ ਰੋਕਣ ਦੇ ਬਾਵਜੂਦ ਆਪਣੇ ਫ਼ੈਸਲੇ ਤੇ ਦਿ੍ੜ੍ਹ ਹੈ | ਪ੍ਰੰਤੂ ਦੂਜੇ ਪਾਸੇ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਇਸ ਫ਼ੈਸਲੇ ਨੂੰ ਗ਼ਲਤ ਠਹਿਰਾ ਚੁੱਕੇ ਹਨ ਕਿ ਘੱਗਰ ਵਿਚ ਦਰਖ਼ਤ ਨਹੀ ਲੱਗਣੇ ਚਾਹੀਦੇ ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਅਤੇ ਆਮ ਪਿੰਡਾਂ ਦੇ ਲੋਕ ਦੀਆ ਤਕਲੀਫ਼ਾਂ ਨੂੰ ਦਰ ਕਿਨਾਰ ਕਰਦੀਆਂ ਕਿਸਾਨਾਂ ਨੂੰ ਡੋਬਣ ਲਈ ਬਜ਼ਿਦ ਹੈ ਹਰ ਸਾਲ ਘੱਗਰ ਉੱਛਲਦਾ ਹੈ ਜੇਕਰ ਦਰਖ਼ਤ ਲੱਗ ਜਾਂਦੇ ਹਨ ਤੇ ਸਾਰੇ ਪਿੰਡਾਂ ਦਾ ਵੱਡਾ ਨੁਕਸਾਨ ਹੋਵੇਗਾ ਜੰਗਲਾਤ ਮਹਿਕਮਾ ਹੋਰ ਨਾਲਿਆਂ ਤੇ ਦਰਖ਼ਤ ਕਹਿਣ ਦੇ ਬਾਵਜੂਦ ਨਹੀਂ ਲਗਾ ਰਿਹਾ ਇੱਥੇ ਧੱਕੇ ਨਾਲ ਰੁੱਖ ਲਗਾਏ ਜਾ ਰਹੇ ਹਨ ਅੱਜ ਦੇ ਧਰਨੇ ਨੂੰ ਜ਼ਿਲ੍ਹਾ ਆਗੂ ਰਾਜ ਸਿੰਘ ਥੇੜ੍ਹੀ, ਸੁਖਦੇਵ ਸ਼ਰਮਾ, ਜੱਸਵੀਰ ਸਿੰਘ ਮੈਦੇਵਾਸ, ਸੰਤ ਰਾਮ ਛਾਜਲੀ, ਮੱਖਣ ਸਿੰਘ ਪਾਪੜਾ, ਲੀਲਾ ਸਿੰਘ ਚੋਟੀਆ, ਬੱਬੂ ਮੂਨਕ, ਬੀਰਵਲ ਸਿੰਘ ਹਮੀਰਗੜ, ਦਰਸ਼ਨ ਸਿੰਘ ਖੌਖਰ, ਮੁਖਤਿਆਰ ਮੰਡਵੀ, ਦਰਸ਼ਨ ਖੋਖਰ ਆਏ ਆਗੂਆਂ ਨੇ ਕਿਹਾ ਕਿ ਜੰਗਲਾਤ ਮਹਿਕਮਾ ਦਰਖ਼ਤ ਲਾਉਣੇ ਬੰਦ ਕਰੇ |