ਸੀਵਰੇਜ ਸਫ਼ਾਈ ਸਬੰਧੀ ਮਹਿਲਾ ਕੌਂਸਲਰ ਸੈਣੀ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਖੋਲਿ੍ਹਆ ਮੋਰਚਾ <br/>
ਅਜੀਤ ਡੈਸਕ
19-07-2025
ਪ੍ਰਸ਼ਾਸਨ ਸੁਪਰ ਸੰਕਸ਼ਨ ਮਸ਼ੀਨਾਂ ਮੁਹੱਈਆ ਕਰਵਾਏ ਤੇਲ ਦਾ ਖਰਚਾ ਚੁੱਕਣ ਨੂੰ ਤਿਆਰ
ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਜੇ ਪ੍ਰਸ਼ਾਸਨ ਸੁਪਰ ਸੰਕਸਨ ਮਸ਼ੀਨਾਂ ਮੁਹੱਈਆ ਕਰਵਾ ਦੇਵੇ ਤਾਂ ਉਹ ਤੇਲ ਦਾ ਖ਼ਰਚੇ ਤੇ ਹੋਰ ਸਮਾਨ ਜੋ ਸੀਵਰੇਜ ਲਾਈਨਾਂ ਦੀ ਸਫ਼ਾਈ ਲਈ ਲੋੜੀਏ ਹਨ ਆਪ ਦੇਣ ਨੂੰ ਤਿਆਰ ਹਨ | ਉਨ੍ਹਾਂ ਦੀ ਇਹੀ ਅਪੀਲ ਹੈ ਕਿ ਗੁਰੂ ਨਾਨਕ ਕਲੋਨੀ ਦੇ ਸੀਵਰੇਜ ਦੀ ਸਫ਼ਾਈ ਪਹਿਲ ਦੇ ਆਧਾਰ 'ਤੇ ਹੋਵੇ |
ਦੋ ਸੁਪਰ ਸੰਕਸਨ ਮਸ਼ੀਨਾਂ ਨਾਲ ਕੰਮ ਕੀਤਾ ਸ਼ੁਰੂ, ਜਲਦ ਹਾਲਾਤ ਹੋਣਗੇ ਠੀਕ- ਭੁਪਿੰਦਰ ਸਿੰਘ ਨਹਿਲ
ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਕਿਹਾ ਕਿ ਉਨ੍ਹਾਂ ਕੋਲ ਦੋ ਸੁਪਰ ਸੰਕਸ਼ਨ ਮਸ਼ੀਨਾਂ ਪੁੱਜ ਚੁੱਕੀਆਂ ਹਨ ਤੇ ਪੂਰੀ ਰਾਤ ਉਨ੍ਹਾਂ ਆਪਣੀ ਨਿਗਰਾਨੀ ਹੇਠ ਕੰਮ ਕਰਵਾਇਆ ਹੈ | ਨਹਿਲ ਨੇ ਕਿਹਾ ਕਿ ਇਕ ਦੋ ਦਿਨਾ ਤੱਕ ਮੇਨ ਲਾਈਨਾਂ ਸਾਫ਼ ਹੋ ਜਾਣਗੀਆਂ, ਉਸ ਉਪਰੰਤ ਬੰਦ ਪਈਆਂ ਗਲੀਆਂ ਦੀ ਲਾਈਨਾਂ ਵੀ ਖੋਲ੍ਹ ਦਿੱਤੀਆਂ ਜਾਣਗੀਆਂ |