27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮੁੱਖ ਮੰਤਰੀ ਨੇ ਅਹਿਮਦਗੜ੍ਹ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ <br/>

ਅਜੀਤ ਡੈਸਕ 19-07-2025
ਅਹਿਮਦਗੜ੍ਹ, 18 ਜੁਲਾਈ (ਰਵਿੰਦਰ ਪੁਰੀ, ਰਣਧੀਰ ਮਹੋਲੀ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਦੀਪ ਮੁੰਡੀਆ ਨੇ ਅਹਿਮਦਗੜ੍ਹ ਵਿਖੇ ਸਰਕਾਰ ਵਲੋਂ ਬਣਾਏ ਗਏ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ | ਜਗੇੜਾ ਰੋਡ ਵਿਖੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਮਾਡਰਨ ਕੰਪਲੈਕਸ ਅੰਦਰ ਲੋੜੀਂਦਾ ਹਰ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ | ਇਸ ਮੌਕੇ ਪਹੁੰਚੇ ਮੁੱਖ ਮੰਤਰੀ ਦਾ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸਮੂਹ ਸੰਸਥਾਵਾਂ ਦੇ ਆਗੂਆਂ ਨਾਲ ਸਵਾਗਤ ਕੀਤਾ ਅਤੇ ਸ਼ਹਿਰ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਇਸ ਮੰਗ ਨੂੰ ਪੂਰਾ ਕੀਤੇ ਜਾਣ ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ | ਭਾਵੇਂ ਮੁੱਖ ਮੰਤਰੀ ਵਲੋਂ ਇੱਥੇ ਜਨਤਕ ਸੰਬੋਧਨ ਨਹੀਂ ਕੀਤਾ ਗਿਆ | ਪਰ ਸ਼ਹਿਰ ਦੀਆਂ ਵੱਡੀ ਗਿਣਤੀ 'ਚ ਪਹੰੁਚਿਆਂ ਸਮੂਹ ਸੰਸਥਾਵਾਂ ਦੇ ਆਗੂਆਂ ਦੀ ਵਧਾਈ ਕਬੂਲ ਕੀਤੀ | ਕੁੱਝ ਸਮੇਂ ਹੀ ਰੁਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਹਾਜ਼ਰ ਅਧਿਕਾਰੀਆਂ ਨਾਲ ਕੰਪਲੈਕਸ ਦਾ ਮੁਆਇਨਾ ਵੀ ਕੀਤਾ | ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਨੂੰ ਵਿਕਸਤ ਕਰਨ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ | ਪੰਜਾਬ ਦੇ ਛੋਟੇ ਵੱਡੇ ਕਾਰਖ਼ਾਨੇਦਾਰਾਂ ਅਤੇ ਵਪਾਰੀਆਂ ਨਾਲ ਤਾਲਮੇਲ ਕਰਕੇ ਜਲਦ ਹੀ ਖਰੜਾ ਤਿਆਰ ਕੀਤਾ ਜਾਵੇਗਾ | ਪੰਜਾਬ ਵਿਚ ਵੱਧ ਰਹੇ ਗੈਂਗਸਟਰ ਦੀਆਂ ਘਟਨਾ ਬਾਰੇ ਪੁੱਛੇ ਸਵਾਲ ਤੇ ਜਵਾਬ ਦਿੰਦਿਆਂ ਕਿਹਾ ਕਿ ਵੱਡੇ ਪੱਧਰ ਤੇ ਪੰਜਾਬ ਪੁਲਿਸ ਵਲੋਂ ਸਰਚ ਅਪਰੇਸ਼ਨ ਚੱਲ ਰਹੇ ਹਨ | ਆਉਣ ਵਾਲੇ ਥੋੜੇ੍ਹ ਸਮੇਂ ਦੌਰਾਨ ਹੀ ਸਾਰਥਿਕ ਨਤੀਜੇ ਨਿਕਲਣਗੇ | ਇਸ ਬਾਅਦ ਪੰਜਾਬ ਅੰਦਰ ਅਮਨ ਸ਼ਾਂਤੀ ਪੂਰੀ ਤਰ੍ਹਾਂ ਬਹਾਲ ਹੋਵੇਗੀ | ਅਹਿਮਦਗੜ੍ਹ ਤਹਿਸੀਲ ਕੰਪਲੈਕਸ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਤਹਿਸੀਲ ਅੰਦਰ ਇਸ ਤਰ੍ਹਾਂ ਦੇ ਸ਼ਾਨਦਾਰ ਕੰਪਲੈਕਸ ਬਣਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਉੱਭੀ, ਮੀਤ ਪ੍ਰਧਾਨ ਜਗਵੰਤ ਸਿੰਘ ਜੱਗੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਤੇ ਜਤਿੰਦਰ ਭੋਲਾ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰ ਪਾਲ ਸਿੰਘ, ਆਮ ਆਦਮੀ ਪਾਰਟੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਰਿੰਕੂ ਗਰਗ, ਸ਼ਹਿਰੀ ਪ੍ਰਧਾਨ ਕਮਲ ਸੰਧੂ ਆਦਿ ਨੇ ਹੈਲੀਪੈਡ ਤੇ ਮੁੱਖ ਮੰਤਰੀ ਨੂੰ ਗੁਲਦਸਤੇ ਭੇਟ ਕਰਦਿਆਂ ਸਵਾਗਤ ਕੀਤਾ | ਉਦਘਾਟਨ ਮੌਕੇ ਵਿਸ਼ੇਸ਼ ਕਰਕੇ ਕੌਂਸਲਰ ਸੰਜੇ ਸੂਦ, ਆਨੰਦੀ ਦੇਵੀ, ਰਿਸ਼ੀ ਜੋਸ਼ੀ, ਆੜ੍ਹਤੀ ਐਸ਼ੋ. ਦੇ ਪ੍ਰਧਾਨ ਸੁਰਿੰਦਰ ਕੁਮਾਰ, ਸੋਨੂੰ ਰਾਮਾਨੰਦ, ਆਨੰਦ ਮਿੱਤਲ, ਤਰਸੇਮ ਗਰਗ, ਅਸ਼ੋਕ ਡੱਬੀ, ਆਤਮਾ ਭੁੱਟਾ, ਨਰੇਸ਼ ਭੁੱਟਾ, ਹੈਪੀ ਜਿੰਦਲ, ਅਨਿਲ ਪੱਖੋਵਾਲ, ਬਲਦੇਵ ਮਲੌਦੀਏ, ਮਹੇਸ਼ ਸ਼ਰਮਾ, ਰਾਜੀਵ ਘਲੋਟੀ, ਸੰਜੇ ਮਿੱਤਲ, ਅਮਰੀਕ ਸਿੰਘ ਫਰਵਾਂਹਾਂ, ਡਾ. ਰੁਪਿੰਦਰ ਰੂਪੀ, ਸਾਬਕਾ ਕੌਂਸਲਰ ਜੀਵਨ, ਗੋਪਾਲ ਕਿ੍ਸ਼ਨ ਟੋਨੀ, ਪ੍ਰੋ. ਐੱਸ.ਪੀ. ਸੋਫਤ, ਸੰਜੇ ਵਿਸ਼ਾਲ, ਪ੍ਰਵੀਨ ਜੈਨ ਬਿੱਕਾ, ਰਾਜ ਹਿੰਦ, ਸਾਹਿਲ ਜਿੰਦਲ, ਜਗਦੀਸ਼ ਗੋਇਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀਵਰੇਜ ਸਫ਼ਾਈ ਸਬੰਧੀ ਮਹਿਲਾ ਕੌਂਸਲਰ ਸੈਣੀ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਖੋਲਿ੍ਹਆ ਮੋਰਚਾ <br/> ਅਗਲੀ ਖ਼ਬਰ ਪ੍ਰਵਾਸੀ ਪੰਜਾਬੀ ਗੌਰਵ ਮਲਹੋਤਰਾ ਪੰਜਾਬ ਦੇ ਲੋੜਵੰਦ ਬੱਚਿਆਂ ਦਾ ਸਹਾਰਾ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।