12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਗ੍ਰਾਹਕਾਂ ਦੇ ਪੈਸੇ ਹੜੱਪਣ ਦੇ ਮਾਮਲੇ 'ਚ ਪੰਜਾਬ ਗ੍ਰਾਮੀਣ ਬੈਂਕ ਧੂਰੀ ਦੇ ਸਾਬਕਾ ਮੈਨੇਜਰ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 18-07-2025
ਧੂਰੀ, 17 ਜੁਲਾਈ (ਲਖਵੀਰ ਸਿੰਘ ਧਾਂਦਰਾ)-ਆਮ ਵਿਅਕਤੀ ਅਪਣੀ ਬੱਚਤ ਨੂੰ ਭਵਿੱਖ ਵਿਚ ਵਰਤਣ ਲਈ ਤੇ ਸੁਰੱਖਿਅਤ ਤਰੀਕੇ ਨਾਲ ਸਾਂਭਣ ਲਈ ਬੈਂਕਾਂ ਵਿਚ ਜਮ੍ਹਾ ਕਰਵਾਉਂਦਾ ਹੈ ਤਾਂ ਕਿ ਭਵਿੱਖ ਵਿਚ ਲੋੜ ਅਨੁਸਾਰ ਕੰਮ ਆ ਸਕਣ ਤੇ ਕੁਝ ਵਿਆਜ ਵੀ ਮਿਲ ਜਾਵੇ ਪਰ ਅੱਜ ਕਲ ਗਾਹੇ ਬਗਾਹੇ ਖ਼ਬਰਾਂ ਆ ਰਹੀਆ ਹਨ ਕਿ ਬੈਂਕ ਵਿਚ ਜਮ੍ਹਾ ਕਿਸੇ ਦੀ ਰਾਸ਼ੀ ਕਿਸੇ ਹੋਰ ਵਲੋਂ ਲਈ ਹੀ ਹੜੱਪ ਲਈ ਗਈ | ਬਹੁਤੀ ਵਾਰ ਗ੍ਰਾਹਕਾਂ ਨਾਲ ਠੱਗੀ ਵਿਚ ਸਿੱਧੇ ਜਾ ਅਸਿੱਧੇ ਤਰੀਕੇ ਨਾਲ ਬੈਂਕ ਦੇ ਕਰਮਚਾਰੀ ਸ਼ਾਮਿਲ ਹੁੰਦੇ ਹਨ | ਇਸ ਤਰ੍ਹਾਂ ਦਾ ਇੱਕ ਕੇਸ ਧੂਰੀ ਵਿਖੇ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਗ੍ਰਾਮੀਣ ਬੈਂਕ ਦੇ ਉਸ ਸਮੇਂ ਦੇ ਮੈਨੇਜਰ ਹਰਮੇਲ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਮੰਡੋਰ ਤਹਿਸੀਲ ਨਾਭਾ ਖ਼ਿਲਾਫ਼ ਬੈਂਕ ਦੇ ਗ੍ਰਾਹਕਾਂ ਨਾਲ ਠੱਗੀ ਮਾਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਧੂਰੀ 'ਚ ਐੱਫ.ਆਈ.ਆਰ. ਨੰਬਰ 0124 ਮਿਤੀ 09/7/2025 ਨੂੰ ਆਈ. ਪੀ. ਸੀ. ਦੀ ਧਾਰਾ 420 ਤੇ 409 ਤਹਿਤ ਦਰਜ ਕੀਤੀ ਰਿਪੋਰਟ ਵਿਚ ਦੋਸ਼ੀ ਹਰਮੇਲ ਸਿੰਘ ਉੱਪਰ ਇਲਜ਼ਾਮ ਨੇ ਕਿ ਉਸ ਨੇ ਬਤੌਰ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਧੂਰੀ ਬੈਂਕ ਦੇ ਗ੍ਰਾਹਕਾਂ ਅਤੇ ਬੈਂਕ ਨਾਲ 2,29,94 231 ਦੀ ਠੱਗੀ ਮਾਰੀ ਹੈ, ਜਿਸ ਵਿਚੋਂ 22190134 ਦੀ ਠੱਗੀ ਧੂਰੀ ਬਰਾਂਚ ਦੇ ਗ੍ਰਾਹਕਾਂ ਨਾਲ ਮਾਰੀ ਗਈ ਹੈ | ਦੋਸ਼ੀ ਮੈਨੇਜਰ ਬੈਕ 'ਚ ਗ੍ਰਾਹਕਾਂ ਵਲੋਂ ਫਿਕਸਡ ਡਿਪਾਜਟ ਦੇ ਤੌਰ ਤੇ ਜਮ੍ਹਾਂ ਕਰਵਾਈਆਂ ਰਾਸ਼ੀਆਂ ਉੱਪਰ ਆਪ ਹੀ ਲੋਨ ਲੈ ਕੇ ਕਢਵਾਉਂਦਾ ਰਿਹਾ | ਬੈਂਕ ਵਿਚ ਤਾਇਨਾਤ ਚਪੜਾਸੀ ਤੋ ਪ੍ਰਮੋਟ ਹੋਏ ਅਤੇ 70% ਅਪੰਗ ਕੈਸ਼ੀਅਰ ਦੀ ਮਜਬੂਰੀ ਦਾ ਫ਼ਾਇਦਾ ਲੈਂਦਿਆਂ ਦੋਸ਼ੀ ਅਫ਼ਸਰ ਉਸ ਦੀ ਆਈ. ਡੀ. ਦੀ ਦੁਰਵਰਤੋਂ ਕਰਦਾ ਰਿਹਾ | ਸਭ ਤੋ ਹੈਰਾਨੀਜਨਕ ਤੱਥ ਜੋ ਐੱਫ. ਆਈ. ਆਰ. ਵਿਚ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਬੈਂਕ ਦੀ ਧੂਰੀ ਬਰਾਂਚ ਤੋ ਇਲਾਵਾ ਦੋਸ਼ੀ ਅਫ਼ਸਰ ਨੇ ਧੂਰੀ ਬਰਾਂਚ 'ਚ ਤਾਇਨਾਤੀ ਦੌਰਾਨ ਹੀ ਬੈਂਕ ਦੀਆ ਬਾਕਰਪੁਰ (ਮੁਹਾਲੀ) ਸਹੌਲੀ (ਪਟਿਆਲਾ) ਤੇ ਕਰਹੇੜੀ (ਪਟਿਆਲਾ) ਬਰਾਂਚਾਂ ਵਿਚ ਵੀ ਕ੍ਰਮਵਾਰ 62388/, 4180/ ਅਤੇ 737529/ ਦਾ ਗਬਨ ਕੀਤਾ | ਦੋਸ਼ੀ ਅਫ਼ਸਰ ਨੂੰ ਵਾਰ ਵਾਰ ਪਰਵਾਨੇ ਭੇਜਣ ਦੇ ਬਾਵਜੂਦ ਵੀ ਦੋਸ਼ੀ ਅਫ਼ਸਰ ਤਫ਼ਤੀਸ਼ ਵਿਚ ਸ਼ਾਮਿਲ ਨਹੀ ਹੋਇਆ | ਪੁਲਿਸ ਮਹਿਕਮੇ ਦੇ ਐਲ.ਏ ਵਲੋਂ ਵੀ ਅਪਣੀ ਰਿਪੋਰਟ ਵਿਚ ਮਾਨਯੋਗ ਸੁਪਰੀਮ ਕੋਰਟ ਵਲੋਂ ਲਲਿਤਾ ਕੁਮਾਰੀ ਬਨਾਮ ਸਰਕਾਰ ਵਿਚ ਦਿੱਤੇ ਫ਼ੈਸਲੇ ਦੇ ਦਿਸ਼ਾ-ਨਿਰਦੇਸ਼ਾ ਮੁਤਾਬਿਕ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ ਜਿਸ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ | ਉਕਤ ਬੈਂਕ ਮੈਨੇਜਰ 14/11/2024 ਨੂੰ ਬੈਂਕ ਨੇ ਮੁਅੱਤਲ ਕੀਤਾ ਸੀ ਅਤੇ ਸੂਚਨਾ ਮੁਤਾਬਿਕ ਦੋਸ਼ੀ ਅਫ਼ਸਰ ਫ਼ਰਾਰ ਹੈ ਤੇ ਪੁਲਸ ਦੀ ਗਿ੍ਫ਼ਤ ਤੋਂ ਬਾਹਰ ਹੈ |
ਪਿਛਲੀ ਖ਼ਬਰ ਪਿੰਡ ਲੱਖੇਵਾਲ ਦੇ ਗੁਰੂ ਘਰ 'ਚ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਏ ਅਗਨ ਭੇਟ ਅਗਲੀ ਖ਼ਬਰ ਅਕਾਲੀ ਆਗੂ ਸਰਨਾ ਚੱਠਾ ਦੀ ਅਗਵਾਈ ਹੇਠ ਕਾਂਗਰਸੀ ਨੇਤਾਵਾਂ ਦੇ ਪੁਤਲੇ ਸਾੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।