12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੁੱਖ ਮੰਤਰੀ ਭਗਵੰਤ ਮਾਨ ਅੱਜ ਅਮਰਗੜ੍ਹ 'ਚ ਸਬ-ਡਵੀਜ਼ਨਲ ਕੰਪਲੈਕਸ ਦਾ ਕਰਨਗੇ ਉਦਘਾਟਨ

ਦਾਣਾ ਮੰਡੀ ਅਮਰਗੜ੍ਹ 'ਚ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨਾਲ 'ਆਪ' ਆਗੂ ਅਤੇ ਵਰਕਰ | ਤਸਵੀਰ: ਜਤਿੰਦਰ ਮੰਨਵੀ <br/> 18-07-2025
ਅਮਰਗੜ੍ਹ, 17 ਜੁਲਾਈ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 18 ਜੁਲਾਈ ਨੂੰ ਅਮਰਗੜ੍ਹ 'ਚ ਸਬ-ਡਵੀਜ਼ਨਲ ਕੰਪਲੈਕਸ ਦਾ ਉਦਘਾਟਨ ਕਰਨਗੇ, ਜੋ ਖੇਤਰ ਦੇ ਵਿਕਾਸ ਦੀ ਦਿਸ਼ਾ 'ਚ ਇਕ ਮੀਲ ਪੱਥਰ ਸਾਬਤ ਹੋਵੇਗਾ | ਇਸ ਦੇ ਨਾਲ ਹੀ, ਮੁੱਖ ਮੰਤਰੀ ਦਾਣਾ ਮੰਡੀ ਅਮਰਗੜ੍ਹ ਵਿਖੇ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ, ਜਿਸ ਨੂੰ ਲੈ ਕੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ | ਵਿਧਾਇਕ ਗੱਜਣਮਾਜਰਾ ਨੇ ਤਿਆਰੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਅਧਿਕਾਰੀਆਂ ਨੂੰ ਸਮਾਗਮ ਨੂੰ ਸਫਲ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਦੀ ਰੈਲੀ ਅਤੇ ਕੰਪਲੈਕਸ ਦਾ ਉਦਘਾਟਨ ਇਸ ਖੇਤਰ ਦੇ ਲੋਕਾਂ ਲਈ ਇਕ ਇਤਿਹਾਸਕ ਮੌਕਾ ਹੈ, ਜਿਸ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨਾ ਜ਼ਰੂਰੀ ਹੈ | ਇਸ ਮੌਕੇ ਐੱਸ.ਡੀ.ਐੱਮ. ਸੁਰਿੰਦਰ ਕੌਰ, ਨਿੱਜੀ ਸਕੱਤਰ ਰਾਜੀਵ ਕੁਮਾਰ, ਗੁਰਦੀਪ ਸਿੰਘ ਨਿਆਮਤਪੁਰ ਮੈਂਬਰ ਖਾਦੀ ਬੋਰਡ, ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ, ਮਨਪ੍ਰੀਤ ਸਿੰਘ ਮਨੀ ਸਰਪੰਚ ਨੰਗਲ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਜ਼ਿਲ੍ਹਾ ਯੂਥ ਪ੍ਰਧਾਨ ਮਲੇਰਕੋਟਲਾ ਸਰਪੰਚ ਜਗਵੀਰ ਸਿੰਘ ਰੋਸੀ ਤੋਲੇਵਾਲ, ਜ਼ਿਲ੍ਹਾ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਰੂਪਰਾਏ, ਸੁਖਵਿੰਦਰ ਸਿੰਘ ਸੁੱਖਾ, ਜਸਮਿੰਦਰ ਸਿੰਘ ਜੱਸੀ, ਗੁਰਵੀਰ ਸਿੰਘ ਸੋਹੀ, ਕੌਂਸਲਰ ਗੁਰਦਾਸ ਸਿੰਘ, ਸਰਧਾ ਰਾਮ ਅਤੇ ਰਜਿੰਦਰ ਸਿੰਘ ਹੈਪੀ ਸਮੇਤ ਕਈ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ |ਇਸ ਸਮਾਗਮ ਦੀ ਸਫਲਤਾ ਲਈ ਪ੍ਰਸ਼ਾਸਨ ਅਤੇ ਸਥਾਨਕ ਆਗੂਆਂ ਨੇ ਕਮਰਕੱਸੇ ਕਰ ਲਏ ਹਨ, ਜਿਸ ਨਾਲ ਅਮਰਗੜ੍ਹ 'ਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾਵੇਗੀ | ਟਰੈਫ਼ਿਕ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਡੀ.ਐਸ.ਪੀ. ਅਮਰਗੜ੍ਹ ਦਵਿੰਦਰ ਸਿੰਘ ਸੰਧੂ ਨੇ ਟਰੈਫ਼ਿਕ ਪ੍ਰਬੰਧਾਂ ਸਬੰਧੀ ਵਿਸਤਿ੍ਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਟਿਆਲਾ-ਮਾਲੇਰਕੋਟਲਾ ਹਾਈਵੇ 'ਤੇ ਸਮਾਗਮ ਦੇ ਮੱਦੇਨਜ਼ਰ ਵਿਸ਼ੇਸ਼ ਟਰੈਫ਼ਿਕ ਯੋਜਨਾ ਤਿਆਰ ਕੀਤੀ ਗਈ ਹੈ | ਸਵੇਰੇ 9 ਵਜੇ ਤੋਂ ਨਾਭਾ ਵੱਲੋਂ ਆਉਣ ਵਾਲੀ ਹੈਵੀ ਟਰੈਫ਼ਿਕ ਨੂੰ ਬਾਗੜੀਆਂ ਤੋਂ ਢਢੋਗਲ-ਧੂਰੀ ਰੋਡ ਰਾਹੀਂ ਮਲੇਰਕੋਟਲਾ ਵੱਲ ਮੋੜਿਆ ਜਾਵੇਗਾ, ਜਦਕਿ ਸਵੇਰੇ 10 ਵਜੇ ਤੋਂ ਲਾਈਟ ਟਰੈਫ਼ਿਕ ਨੂੰ ਬਾਗੜੀਆਂ ਤੋਂ ਮੋਹਲਾ-ਮੋਹਾਲੀ-ਨੰਗਲ ਹੁੰਦੇ ਹੋਏ ਚੌਂਦਾ ਮੋੜ ਰਾਹੀਂ ਨਿਕਾਸੀ ਦਿੱਤੀ ਜਾਵੇਗੀ | ਇਸੇ ਤਰ੍ਹਾਂ, ਮਲੇਰਕੋਟਲਾ ਤੋਂ ਆਉਣ ਵਾਲੀ ਹੈਵੀ ਟਰੈਫ਼ਿਕ ਨੂੰ ਧੂਰੀ ਰੋਡ ਤੋਂ ਈਸੀ ਹੁੰਦੇ ਹੋਏ ਬਾਗੜੀਆਂ, ਗਰੇਵਾਲ ਚੌਕ, ਜੋੜੇਪੁਲ ਅਤੇ ਨਹਿਰ ਦੇ ਰਸਤੇ ਨਾਭਾ ਵੱਲ ਭੇਜਿਆ ਜਾਵੇਗਾ | ਲਾਈਟ ਟਰੈਫ਼ਿਕ ਚੌਂਦਾ ਮੋੜ ਤੋਂ ਨੰਗਲ-ਰਾਏਪੁਰ ਰਾਹੀਂ ਬਾਗੜੀਆਂ ਪਹੁੰਚੇਗੀ | ਬਾਗੜੀਆਂ-ਅਮਰਗੜ੍ਹ ਸੜਕ 'ਤੇ ਸਵੇਰੇ 9 ਵਜੇ ਤੋਂ ਹੈਵੀ ਟਰੈਫ਼ਿਕ ਅਤੇ 10 ਵਜੇ ਤੋਂ ਲਾਈਟ ਟਰੈਫ਼ਿਕ ਪੂਰੀ ਤਰ੍ਹਾਂ ਬੰਦ ਰਹੇਗੀ | ਰੈਲੀ ਦੇ ਸਮਾਪਤ ਹੋਣ ਤੋਂ ਬਾਅਦ ਪਟਿਆਲਾ-ਮਾਲੇਰਕੋਟਲਾ ਹਾਈਵੇ ਨੂੰ ਮੁੜ ਆਮ ਜਨਤਾ ਲਈ ਖੋਲਿ੍ਹਆ ਜਾਵੇਗਾ |
ਪਿਛਲੀ ਖ਼ਬਰ ਅਕਾਲੀ ਆਗੂ ਸਰਨਾ ਚੱਠਾ ਦੀ ਅਗਵਾਈ ਹੇਠ ਕਾਂਗਰਸੀ ਨੇਤਾਵਾਂ ਦੇ ਪੁਤਲੇ ਸਾੜੇ ਅਗਲੀ ਖ਼ਬਰ ਜ਼ਿਲੇ ਵਿਚ 2 ਸਰਪੰਚਾਂ ਦੀਆਂ ਖਾਲੀ ਅਸਾਮੀਆਂ ਲਈ 4 ਨਾਮਜ਼ਦਗੀਆਂ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।