12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜ਼ਿਲੇ ਵਿਚ 2 ਸਰਪੰਚਾਂ ਦੀਆਂ ਖਾਲੀ ਅਸਾਮੀਆਂ ਲਈ 4 ਨਾਮਜ਼ਦਗੀਆਂ ਦਾਖ਼ਲ

ਅਜੀਤ ਡੈਸਕ 18-07-2025
ਸੰਗਰੂਰ, 17 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਨੇ ਦੱਸਿਆ ਕਿ ਜ਼ਿਲ•ੇ ਵਿਚ 2 ਸਰਪੰਚਾਂ ਅਤੇ 24 ਪੰਚਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਚੋਣਾਂ 27 ਜੁਲਾਈ ਨੂੰ ਹੋਣਗੀਆਂ | ਇਸ ਸਬੰਧੀ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਤੇ ਜ਼ਿਲ•ੇ ਵਿਚ 2 ਸਰਪੰਚਾਂ ਦੀਆਂ ਖਾਲੀ ਅਸਾਮੀਆਂ ਲਈ 4 ਨਾਮਜ਼ਦਗੀਆਂ ਅਤੇ 24 ਪੰਚਾਂ ਦੀਆਂ ਖਾਲੀ ਅਸਾਮੀਆਂ ਸਬੰਧੀ 26 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ | ਜ਼ਿਲ•ੇ ਵਿਚ ਸਰਪੰਚ ਪਲਾਸੌਰ ਬਲਾਕ ਧੂਰੀ ਲਈ 2 ਨਾਮਜ਼ਦਗੀਆਂ ਅਤੇ ਸਰਪੰਚ ਮਿਰਜ਼ਾ ਪੱਤੀ ਨਮੋਲ ਬਲਾਕ ਸੁਨਾਮ ਲਈ ਵੀ 2 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਪੰਚ ਬਾਲਦ ਖ਼ੁਰਦ ਬਲਾਕ ਭਵਾਨੀਗੜ• ਲਈ 1, ਪੰਚ ਬਿੰਬਰ ਭਵਾਨੀਗੜ• ਲਈ 1, ਪੰਚ ਫਤਿਹਗੜ• ਭਾਦਸੋਂ ਭਵਾਨੀਗੜ• 2, ਪੰਚ ਮਹਿਸਮਪੁਰ ਭਵਾਨੀਗੜ• ਲਈ 1, ਪੰਚ ਨਾਗਰਾ ਭਵਾਨੀਗੜ• ਲਈ 2 ਅਤੇ 2 ਪੰਚ ਤੁਰੀ ਭਵਾਨੀਗੜ• ਲਈ ਕੇਵਲ 1(1 ਪੰਚ ਦੀ ਅਸਾਮੀ ਲਈ 1 ਅਤੇ 1 ਹੋਰ ਪੰਚ ਦੀ ਅਸਾਮੀ ਲਈ 0) ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ | ਪੰਚ ਪਿੰਡ ਧੂਰੀ ਬਲਾਕ ਧੂਰੀ ਲਈ 1, ਪੰਚ ਸਮੁੰਦਗੜ• ਧੂਰੀ 1, ਪੰਚ ਧੂਰਾ ਧੂਰੀ 1, ਪੰਚ ਧਾਂਦਰਾ ਧੂਰੀ ਲਈ 1 ਅਤੇ ਪੰਚ ਕਾਂਝਲਾ ਧੂਰੀ ਲਈ 1 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਪੰਚ ਕਦਰ ਨਗਰ ਮੁਨਸ਼ੀਵਾਲਾ ਦਿੜ•ਬਾ ਲਈ 2, ਪੰਚ ਗੋਬਿੰਦਪੁਰਾ ਨਾਗਰੀ ਦਿੜ•ਬਾ ਲਈ 1 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਪੰਚ ਰਾਮਪੁਰਾ ਜਵਾਹਰਵਾਲਾ ਲਹਿਰਾਗਾਗਾ ਲਈ 3, ਪੰਚ ਗੋਬਿੰਦਪੁਰਾ ਪਾਪੜਾਂ ਲਹਿਰਾਗਾਗਾ ਲਈ 0, ਪੰਚ ਖਾਈ ਲਹਿਰਾਗਾਗਾ ਲਈ 1 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ | ਪੰਚ ਭਗਵਾਨਪੁਰਾ ਸੰਗਰੂਰ ਲਈ 1, ਪੰਚ ਖਿੱਲਰੀਆਂ ਸੰਗਰੂਰ 0, ਪੰਚ ਭਿੰਡਰਾਂ ਸੰਗਰੂਰ 1, ਪੰਚ ਮੰਡੇਰ ਖ਼ੁਰਦ ਸੰਗਰੂਰ 1, ਪੰਚ ਰੂਪਾਹੇੜੀ ਸੰਗਰੂਰ ਲਈ 1 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਪੰਚ ਕਰੋਦਾ ਅੰਨਦਾਨਾ ਐਟ ਮੂਨਕ ਲਈ 1 ਅਤੇ ਪੰਚ ਫਤਿਹਗੜ• ਸੁਨਾਮ ਲਈ 1 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਜਿੱਥੇ 1-1 ਨਾਮਜ਼ਦਗੀ ਪ੍ਰਾਪਤ ਹੋਈ ਹੈ, ਉੱਥੇ ਸਰਬਸੰਮਤੀ ਹੋ ਗਈ ਹੈ | ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 19 ਜੁਲਾਈ ਹੈ | ਪੋਲਿੰਗ 27 ਜੁਲਾਈ ਨੂੰ ਹੋਵੇਗੀ | ਵੋਟਿੰਗ ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ | ਸਰਪੰਚ ਲਈ ਖਰਚਾ ਹੱਦ 40 ਹਜ਼ਾਰ ਰੁਪਏ ਅਤੇ ਪੰਚ ਲਈ 30 ਹਜ਼ਾਰ ਰੁਪਏ ਹੈ | ਬਲਾਕ ਭਵਾਨੀਗੜ• ਲਈ ਐੱਸ.ਡੀ.ਓ.ਸੀਵਰੇਜ ਬੋਰਡ, ਬਲਾਕ ਧੂਰੀ ਲਈ ਈ.ਓ., ਨਗਰ ਕੌਂਸਲ (ਐੱਮ.ਸੀ.) ਧੂਰੀ, ਦਿੜ•ਬਾ ਲਈ ਈ.ਓ., ਐਮ.ਸੀ. ਦਿੜ•ਬਾ, ਲਹਿਰਾਗਾਗਾ ਲਈ ਈ.ਓ., ਐੱਮ.ਸੀ. ਲਹਿਰਾਗਾਗਾ, ਬਲਾਕ ਸੰਗਰੂਰ ਲਈ ਐਕਸੀਅਨ ਇੰਪਰੂਵਮੈਂਟ ਟਰੱਸਟ ਸੰਗਰੂਰ, ਅੰਨਦਾਨਾ ਐਟ ਮੂਨਕ ਲਈ ਈ.ਓ., ਐੱਮ.ਸੀ. ਮੂਨਕ ਅਤੇ ਬਲਾਕ ਸੁਨਾਮ ਲਈ ਈ.ਓ., ਐੱਮ.ਸੀ. ਸੁਨਾਮ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ |
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਮਰਗੜ੍ਹ 'ਚ ਸਬ-ਡਵੀਜ਼ਨਲ ਕੰਪਲੈਕਸ ਦਾ ਕਰਨਗੇ ਉਦਘਾਟਨ ਅਗਲੀ ਖ਼ਬਰ ਨਗਰ ਪੰਚਾਇਤ ਦਿੜ੍ਹਬਾ ਨੂੰ ਸਵੱਛ ਭਾਰਤ ਅਭਿਆਨ ਤਹਿਤ ਜ਼ਿਲੇ੍ਹ 'ਚੋਂ ਪਹਿਲਾ ਸਥਾਨ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।