12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਗਰ ਪੰਚਾਇਤ ਦਿੜ੍ਹਬਾ ਨੂੰ ਸਵੱਛ ਭਾਰਤ ਅਭਿਆਨ ਤਹਿਤ ਜ਼ਿਲੇ੍ਹ 'ਚੋਂ ਪਹਿਲਾ ਸਥਾਨ ਹਾਸਿਲ

ਅਜੀਤ ਡੈਸਕ 18-07-2025
ਦਿੜ੍ਹਬਾ ਮੰਡੀ, 17 ਜੁਲਾਈ (ਹਰਬੰਸ ਸਿੰਘ ਛਾਜਲੀ)-ਸਵੱਛ ਭਾਰਤ ਮੁਹਿੰਮ ਤਹਿਤ ਨਗਰ ਪੰਚਾਇਤ ਦਿੜ੍ਹਬਾ ਨੂੰ ਇਸ ਵਾਰ ਫਿਰ ਸਫ਼ਾਈ ਮੁਹਿੰਮ 'ਚ ਪੰਜਾਬ ਵਿਚੋਂ 8ਵਾਂ ਸਥਾਨ ਤੇ ਜ਼ਿਲ੍ਹਾ ਸੰਗਰੂਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਨਾਂਅ ਰੌਸ਼ਨ ਕੀਤਾ ਹੈ | ਨਗਰ ਪੰਚਾਇਤ ਦਿੜ੍ਹਬਾ ਦੇ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਨੇ ਕਿਹਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਯੋਗ ਰਹਿਨੁਮਾਈ ਹੇਠ ਦਿੜ੍ਹਬਾ ਸ਼ਹਿਰ ਵਿਕਾਸ ਕਰ ਰਿਹਾ ਹੈ | ਕੇਂਦਰ ਸਰਕਾਰ ਵੱਲੋਂ ਹਰ ਸਾਲ ਦੀ ਦੇਸ਼ ਵਿਚ ਸਫ਼ਾਈ ਦੇ ਮਾਮਲੇ 'ਚ ਸ਼ਹਿਰਾਂ ਦਾ ਸਰਵੇ ਕਰਵਾਇਆ ਜਾਂਦਾ ਹੈ | ਸਰਕਾਰਾਂ ਵੱਲੋਂ ਸਫ਼ਾਈ ਲਈ ਭੇਜੀ ਲਈ ਸਮਗਰੀ ਤੇ ਮਸ਼ੀਨਰੀ ਦੀ ਸਹੀ ਵਰਤੋਂ ਕੀਤੇ ਜਾਣ ਉੱਤੇ ਵੀ ਗ਼ੌਰ ਕੀਤੀ ਜਾਂਦੀ ਹੈ | ਇਸ ਸਭ ਦੇਖਦੇ ਹੋਏ | ਦਿੜ੍ਹਬਾ ਨੂੰ 20 ਹਜਾਰ ਦੀ ਆਬਾਦੀ ਵਾਲੇ ਸ਼ਹਿਰਾਂ ਅੰਦਰ ਪੰਜਾਬ ਵਿਚੋਂ 8ਵਾਂ ਅਤੇ ਜ਼ਿਲੇ੍ਹ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ਦਾ ਸਾਰਾ ਸਿਹਰਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਾਂਦਾ ਹੈ | ਜਿਨ੍ਹਾਂ ਨੇ ਸਫ਼ਾਈ ਕਰਨ ਵਾਲੀ 40 ਲੱਖ ਦੀ ਮਸ਼ੀਨ ਲਿਆ ਕੇ ਦਿੱਤੀ ਹੈ | ਇੱਕ ਦਰਜਨ ਦੇ ਕਰੀਬ ਸ਼ਹਿਰ ਵਿਚੋਂ ਕੂੜਾ ਕਚਰਾ ਇਕੱਠਾ ਕਰਨ ਵਾਲੇ ਟਿਪਰ ਵੀ ਲਗਾਏ ਗਏ ਜੋ ਘਰ-ਘਰ ਜਾ ਕੇ ਕੂੜਾ ਇਕੱਠਾ ਕਰ ਕੇ ਡੰਪ ਉੱਤੇ ਪਹੰੁਚਾਉਂਦੇ ਹਨ | ਸਮੇਂ-ਸਮੇਂ ਤੇ ਸ਼ਹਿਰ ਦੀ ਸਫ਼ਾਈ ਕੀਤੀ ਜਾਂਦੀ ਹੈ |
ਪਿਛਲੀ ਖ਼ਬਰ ਜ਼ਿਲੇ ਵਿਚ 2 ਸਰਪੰਚਾਂ ਦੀਆਂ ਖਾਲੀ ਅਸਾਮੀਆਂ ਲਈ 4 ਨਾਮਜ਼ਦਗੀਆਂ ਦਾਖ਼ਲ ਅਗਲੀ ਖ਼ਬਰ ਕੇਸਾਂ ਦੀ ਬੇਅਦਬੀ ਕਰਨ ਦੇ ਮਾਮਲੇ 'ਚੋਂ ਤਿੰਨ ਨੂੰ ਮਿਲੀ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।