15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਅਹਿਮਦਗੜ੍ਹ 'ਚ ਸੀ. ਸੀ. ਟੀ. ਵੀ. ਕੈਮਰੇ ਲਗਵਾਉਣ ਲਈ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵਲੋਂ 20 ਲੱਖ ਦੀ ਗਰਾਂਟ ਜਾਰੀ <br/>

ਅਜੀਤ ਡੈਸਕ 17-07-2025
ਅਹਿਮਦਗੜ੍ਹ, 16 ਜੁਲਾਈ (ਰਣਧੀਰ ਸਿੰਘ ਮਹੋਲੀ)-ਦਿਨੋ ਦਿਨ ਵੱਧ ਰਹੇ ਅਪਰਾਧ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਅਹਿਮਦਗੜ੍ਹ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਵਾਉਣ ਲਈ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਐੱਮ.ਪੀ. ਡਾ. ਅਮਰ ਸਿੰਘ ਵਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ 20 ਲੱਖ ਦੇ ਕਰੀਬ ਗਰਾਂਟ ਜਾਰੀ ਕੀਤੀ ਗਈ ਹੈ | ਸ਼ਹਿਰੀ ਕਾਂਗਰਸ ਬਲਾਕ ਪ੍ਰਧਾਨ ਦੀਪਕ ਸ਼ਰਮਾ ਨੇ ਦੱਸਿਆ ਸ਼ਹਿਰ ਦੇ ਅੱਤ ਸੰਵੇਦਨਸ਼ੀਲ ਥਾਵਾਂ ਅਤੇ ਵੱਖ-ਵੱਖ ਵਾਰਡਾਂ ਦੇ ਵਿਚ 34 ਦੇ ਕਰੀਬ ਕੈਮਰਿਆਂ ਅਤੇ ਚਾਰ ਏ.ਐੱਨ.ਪੀ.ਆਰ. ਲਗਵਾਉਣ ਲਈ ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ 20 ਲੱਖ 20 ਹਜ਼ਾਰ ਦੀ ਰਾਸ਼ੀ ਜਾਰੀ ਕੀਤੀ ਗਈ ਹੈ | ਜਿਸਦੇ ਸਦਕਾ ਹੁਣ ਸ਼ਹਿਰ ਵਿਚ ਚੋਰੀ, ਅਪਰਾਧਿਕ ਬਿਰਤੀ ਵਾਲੇ ਅਨਸਰਾਂ ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਵੇਗੀ, ਜਿਸ ਨਾਲ ਚੋਰੀ ਅਤੇ ਅਪਰਾਧਿਕ ਘਟਨਾਵਾਂ ਵਿਚ ਕਮੀ ਆਵੇਗੀ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਵਿਚ ਵਾਧਾ ਹੋਵੇਗਾ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਨ੍ਹਾਂ ਕੈਮਰਿਆਂ ਨਾਲ ਵੱਡਾ ਸਹਿਯੋਗ ਮਿਲੇਗਾ | ਸੂਬਾ ਸਕੱਤਰ ਯੂਥ ਕਾਂਗਰਸ ਰੂਬਲ ਨਾਰੀਕੇ ਤੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸ਼ਰਮਾ ਵਲੋਂ ਸੰਸਦ ਮੈਂਬਰ ਡਾ. ਅਮਰ ਸਿੰਘ ਦਾ ਇਸ ਵੱਡੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਿਲੇਗੀ ਮਿਸਾਲੀ ਸਜ਼ਾ-ਵਿਧਾਇਕ ਡਾ. ਰਹਿਮਾਨ ਅਗਲੀ ਖ਼ਬਰ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੂਬੇ ਅੰਦਰ ਹਰ ਵਰ੍ਹੇ ਹਜ਼ਾਰਾਂ ਏਕੜ ਫ਼ਸਲ ਚੜ੍ਹ ਜਾਂਦੀ ਹੈ ਮੀਂਹ ਦੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।