ਸੰਗਰੂਰ, 15 ਜੁਲਾਈ (ਅਮਨਦੀਪ ਸਿੰਘ ਬਿੱਟਾ)-ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸਟਰੇਲੀਆ ਅੰਬੈਸੀ ਵਿਜ਼ਟਰ ਵੀਜ਼ਿਆਂ ਵਾਂਗ ਸਟੂਡੈਂਟ ਵੀਜ਼ੇ ਦੇਣ ਵਿਚ ਵੀ ਦਿਲਚਸਪੀ ਦਿਖਾਅ ਰਹੀ ਹੈ | ਉਨ੍ਹਾਂ ਕਿਹਾ ਕਿ ਅਸਟਰੇਲੀਆ ਅੰਬੈਸੀ ਦਾ ਰੁੱਖ ਵਧੀਆ ਹੋਣ ਦੇ ਬਾਵਜੂਦ ਵੀ ਸਟੂਡੈਂਟ ਵੀਜ਼ਿਆਂ ਵਿਚ ਇਸ ਲਈ ਦੇਰੀ ਹੋ ਰਹੀ ਹੈ, ਕਿਉਂਕਿ ਅਸਟਰੇਲੀਆ ਯੂਨੀਵਰਸਿਟੀਆਂ ਵਿਦਿਆਰਥੀਆਂ ਦੇ ਡਾਕੂਮੈਂਟਾ ਦਾ ਬਰੀਕੀ ਨਾਲ ਅਧਿਐਨ ਕਰਦੀਆਂ ਹਨ, ਇਸ ਦੇ ਮੱਦੇਨਜ਼ਰ ਵਿਦਿਆਰਥੀਆਂ ਲਈ ਵੀ ਇਹ ਜ਼ਰੂਰੀ ਹੈ ਕਿ ਆਪਣੇ ਲੋੜੀਦੇ ਦਸਤਾਵੇਜ਼ ਸਹੀ ਢੰਗ ਨਾਲ ਅਤੇ ਬਿਨਾ ਕਿਸੇ ਹੇਰ ਫੇਰ ਤੋਂ ਯੂਨੀਵਰਸਿਟੀਆਂ ਅੱਗੇ ਪੇਸ਼ ਕਰਨ ਤਾਂ ਜੋ ਵੀਜ਼ੇ ਵਿਚ ਕੋਈ ਦਿੱਕਤ ਪੇਸ਼ ਨਾ ਆਏ | ਅਸਟਰੇਲੀਆ ਵਿਜ਼ਟਰ ਵੀਜ਼ੇ ਦੇਣ ਵਿਚ ਕੋਈ ਢਿੱਲ ਨਹੀਂ ਦਿਖਾਅ ਰਿਹਾ ਹੈ ਤੇ ਉੱਥੇ ਰਹਿੰਦੇ ਨੌਜਵਾਨਾਂ ਦੇ ਮਾਪਿਆਂ ਨੂੰ ਵੀਜ਼ੇ ਨਿਰੰਤਰ ਮਿਲ ਰਹੇ ਹਨ | ਕੈਨੇਡਾ ਦਾ ਜ਼ਿਕਰ ਕਰਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕੈਨੇਡਾ ਜਾਣ ਦਾ ਰੁਝਾਨ ਹੁਣ ਘਟਿਆ ਹੈ ਪਰ ਇਹ ਗੱਲ ਉਹ ਜ਼ਰੂਰ ਕਹਿਣਾ ਚਾਹੁੰਦੇ ਹ ਕਿ ਜੋ ਵਿਦਿਆਰਥੀ ਹੁਣ ਕੈਨੇਡਾ ਜਾ ਰਹੇ ਹਨ ਉਨ੍ਹਾਂ ਦੀ ਪੀ. ਆਰ. ਦੀ ਸੰਭਾਵਨਾ ਵਧੇਰੇ ਹੈ | ਵਿਜ਼ਟਰ ਵੀਜ਼ੇ ਵੀ ਕੈਨੇਡਾ ਵਧੀਆ ਰਫ਼ਤਾਰ ਨਾਲ ਦੇ ਰਿਹਾ ਹੈ | ਇਸ ਮੌਕੇ ਉਨ੍ਹਾਂ ਧੂਰੀ ਦੀ ਹੁਸ਼ਨਪ੍ਰੀਤ ਕੌਰ ਨੂੰ ਅਸਟਰੇਲੀਆ ਵੀਜ਼ਾ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ |