ਧੂਰੀ, 15 ਜੁਲਾਈ (ਸੁਖਵੰਤ ਸਿੰਘ ਭੁੱਲਰ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਜੈਨਪੁਰ ਵਿਚ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਦੀਆਂ ਪੰਜਾਬ ਵਿਚ ਰਸਦ ਇਕੱਤਰ ਕਰਵਾ ਕੇ ਸੇਵਾਵਾਂ ਨਿਭਾਉਣ ਵਾਲੇ ਜਥੇਦਾਰ ਜੋਰਾ ਸਿੰਘ ਜੈਨਪੁਰ ਦੇ ਪਿਛਲੇ ਦਿਨੀਂ ਅਕਾਲ ਚਲਾਨਾਂ ਕਰਨ ਤੇ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕੀਤਾ | ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਥੇਦਾਰ ਜੋਰਾ ਸਿੰਘ ਨੇ ਧਾਰਮਿਕ ਖੇਤਰ ਵਿਚ ਵੱਡੇ ਪੱਧਰ ਤੇ ਲੋਕ ਸੇਵਾ ਕੀਤੀ ਹੈ ਅਤੇ ਜਿਨ੍ਹਾਂ ਨੇ ਸਮਾਜ ਪ੍ਰਤੀ ਵੱਡੀਆਂ ਲੋਕ ਸੇਵਾਵਾਂ ਨਿਭਾਈਆਂ ਹਨ | ਉਨ੍ਹਾਂ ਦੀ ਸਮਾਜ ਪ੍ਰਤੀ ਵੱਡੀ ਦੇਣ ਹੈ | ਸ. ਬਾਦਲ ਨੇ ਕਿਹਾ ਕਿ ਜਥੇਦਾਰ ਜੋਰਾ ਸਿੰਘ ਬਤੌਰ ਸਰਪੰਚੀ ਦੇ ਕਾਰਜਕਾਲ ਵਿਚ ਅਨੇਕਾਂ ਹੀ ਲੋਕ ਹਿਤ ਕਾਰਜ ਕਰਵਾਏ ਹਨ ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਨੇੜਤਾ ਸੀ ਅਤੇ ਬਹੁਤ ਸਤਿਕਾਰ ਸਨ ਅਤੇ ਸ. ਬਾਦਲ ਚਾਰ ਵਾਰ ਜਥੇਦਾਰ ਜੋਰਾ ਸਿੰਘ ਜੈਨਪੁਰ ਦੇ ਘਰ ਵੀ ਆਏ ਸਨ ਤੇ ਇਸ ਪਰਿਵਾਰ ਦੀਆਂ ਸਮਾਜ ਪ੍ਰਤੀ ਵੱਡੀਆਂ ਸੇਵਾਵਾਂ ਹਨ | ਇਸ ਮੌਕੇ ਬਾਦਲ ਨਾਲ ਸਰਬਜੀਤ ਸਿੰਘ ਝਿੰਜਰ, ਭੀਮ ਸਿੰਘ ਤੋਲੇਵਾਲ, ਵਿਨਰਜੀਤ ਸਿੰਘ ਗੋਲਡੀ, ਬੀਬੀ ਜਾਹਿਦਾ ਸੁਲੇਮਾਨ, ਮਾਲੇਰਕੋਟਲਾ, ਸਤਵੀਰ ਸਿੰਘ ਸੀਰਾ, ਭੁਪਿੰਦਰ ਸਿੰਘ ਭਿੰਦਰ ਸੂਬਾ ਜਨਰਲ ਸਕੱਤਰ ਭਾ. ਕਿ. ਯੂ ਕਾਦੀਆਂ, ਕਰਮਜੀਤ ਸਿੰਘ ਭੱਟੀ ਤੋਂ ਇਲਾਵਾ ਜਥੇਦਾਰ ਜੋਰਾ ਸਿੰਘ ਦੇ ਬੇਟੇ ਸੁਖਚੈਨ ਸਿੰਘ ਜੈਨਪੁਰ ਸਾਬਕਾ ਸਰਪੰਚ ਰਿੰਪਲ ਸਿੰਘ ਜੈਨਪੁਰ, ਨਰਪਿੰਦਰ ਸਿੰਘ, ਬਹਾਦਰ ਸਿੰਘ, ਸੁਖਵੀਰ ਸਿੰਘ, ਗੁਰਮਿੰਦਰ ਸਿੰਘ ਮਿੱਠੂ, ਹਰਵਿੰਦਰ ਸਿੰਘ ਅਤੇ ਹੋਰਨਾਂ ਵਿਚ ਜਥੇਦਾਰ ਰਣਜੀਤ ਸਿੰਘ ਕਾਤਰੋਂ, ਸ਼ਿੰਗਾਰਾ ਸਿੰਘ, ਸੁਰਜੀਤ ਸਿੰਘ, ਅਮਨਦੀਪ ਸਿੰਘ, ਜਥੇ ਸ਼ੇਰ ਸਿੰਘ ਭੋਗੀਵਾਲ, ਚੇਅਰਮੈਨ ਗੁਰਜੀਤ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ |