23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਾਵਰਕਾਮ ਦੇ ਕਰਮਚਾਰੀਆਂ ਵਲੋਂ ਵਰਕ ਟੂ ਰੂਲ ਕੰਮ ਕਾਰਨ ਅਧਿਕਾਰੀ ਹੋ ਰਹੇ ਨੇ ਪ੍ਰੇਸ਼ਾਨ <br/>

ਅਜੀਤ ਡੈਸਕ 16-07-2025
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)-ਪਾਵਰਕਾਮ ਵਿਚ ਇਸ ਸਮੇਂ ਫ਼ੀਲਡ ਵਿਚ ਕੰਮ ਕਰ ਰਹੇ ਅਧਿਕਾਰੀਆਂ ਲਈ ਬਹੁਤ ਅÏਖਾ ਸਮਾਂ ਚੱਲ ਰਿਹਾ ਹੈ | ਮਹਿਕਮੇ ਵਿਚ ਪਹਿਲਾਂ ਹੀ ਬਹੁਤ ਘੱਟ ਕਰਮਚਾਰੀ ਤੇ ਅਧਿਕਾਰੀ ਕੰਮ ਕਰ ਰਹੇ ਹਨ, ਉੱਪਰੋਂ ਜਿਹੜੇ ਬਾਕੀ ਪੱਕੇ ਕਰਮਚਾਰੀ ਕੰਮ ਕਰ ਰਹੇ ਹਨ ਉਹ ਆਪਣੀਆਂ ਮੰਗਾਂ ਮਨਾਉਣ ਲਈ ਵਰਕ ਟੂ ਰੂਲ ਕਰ ਕੇ ਰੋਸ ਵਜੋਂ ਸਵੇਰੇ 9 ਵਜੇ ਤੋਂ ਸਾਮ 5 ਵਜੇ ਤੱਕ ਕੰਮ ਕਰ ਰਹੇ ਹਨ ਅਤੇ ਇਸ ਤੋਂ ਇਲਾਵਾ ਸਾਰੇ ਆਊਟ ਸੋਰਸ ਕਾਮੇ ਵੀ ਹੜਤਾਲ ਤੇ ਚੱਲ ਰਹੇ ਹਨ ਜਿਸ ਕਾਰਨ ਲੋਕਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਣਾ ਸੁਭਾਵਿਕ ਹੈ | ਇਹ ਪ੍ਰਗਟਾਵਾ ਕਰਦਿਆਂ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਸੰਗਰੂਰ ਦੇ ਖੇਤਰੀ ਸਕੱਤਰ ਇੰਜੀ. ਪੰਕਜ ਗਰਗ ਨੇ ਕਿਹਾ ਕਿ ਪਹਿਲਾਂ ਦਫ਼ਤਰ ਵਿਚ 9 ਵਜੇ ਤੋਂ 5 ਵਜੇ ਤੱਕ ਕੰਮ ਕਰਨਾ ਪੈਂਦਾ ਹੈ ਤੇ ਫਿਰ ਉਸ ਤੋਂ ਬਾਅਦ ਸਾਰੀ ਰਾਤ ਕੰਪਲੇਂਟ ਸੈਂਟਰ ਦੇ ਫ਼ੋਨ ਵਾਂਗ ਫ਼ੋਨ ਸੁਣਨਾ ਪੈਂਦਾ ਹੈ ਅਤੇ ਫ਼ੀਲਡ ਵਿਚ ਰਾਤ ਨੂੰ ਵੀ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪਿਛਲੀ ਦਿਨੀਂ ਚੀਫ਼ ਕਮਿਸ਼ਨਰ, ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਾਟੇਬਿਲਟੀ ਕਮਿਸ਼ਨ ਵਲੋਂ ਚੀਫ਼ ਇੰਜੀਨੀਅਰ, ਦੱਖਣ ਜੋਨ, ਪਟਿਆਲਾ ਨੂੰ ਫ਼ੀਲਡ ਦਫ਼ਤਰਾਂ ਵਿਚ ਸਮੇਂ ਸਿਰ ਕਨੈਕਸ਼ਨ ਨਾ ਰਿਲੀਜ਼ ਕਰਨ ਲਈ ਸ਼ੋ ਕਾਜ ਨੋਟਿਸ ਕੱਢਿਆ ਗਿਆ ਅਤੇ ਜਿਸ ਵਿਚ ਹੋਰ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਮ ਮੰਗੇ ਗਏ ਹਨ | ਇੰਜੀਨੀਅਰ ਐਸੋਸੀਏਸ਼ਨ ਨੇ ਅਜਿਹੇ ਜਾਰੀ ਕੀਤੇ ਪੱਤਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿਚ ਲਾਈਨਮੈਨ, ਸਹਾਇਕ ਲਾਈਨਮੈਨ ਅਤੇ ਜੇਈਆਂ ਦੀਆਂ ਅਨੇਕਾਂ ਅਸਾਮੀਆਂ ਖ਼ਾਲੀ ਪਈਆਂ ਹਨ | ਸਮੇਂ ਸਿਰ ਕੰਮ ਨਾ ਹੋਣ ਕਾਰਨ ਲੋਕ ਅਧਿਕਾਰੀਆਂ ਅਤੇ ਮਹਿਕਮੇ ਪ੍ਰਤੀ ਰੋਸ ਜ਼ਾਹਿਰ ਕਰਦੇ ਹਨ | ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਹਨ ਐਸੋਸੀਏਸ਼ਨ ਵਲੋਂ ਮੰਗ ਕੀਤੀ ਗਈ ਕਿ ਸਾਰੇ ਦਫ਼ਤਰਾਂ ਵਿਚ ਮਨਜ਼ੂਰ ਸ਼ੁਦਾ ਰੈਗੂਲਰ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਲੋੜੀਂਦੇ ਪ੍ਰਬੰਧ ਕੀਤੇ ਜਾਣ | ਜੇਕਰ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਅਧਿਕਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਮੈਨੇਜਮੈਂਟ ਦੀਆਂ ਖ਼ਾਮੀਆਂ ਕਾਰਨ ਮੁੱਖ ਇੰਜੀਨੀਅਰ ਦੱਖਣ ਜੋਨ, ਪਟਿਆਲਾ ਨੂੰ ਜਾਰੀ ਹੋਇਆ ਕਾਰਨ ਦੱਸੋ ਨੋਟਿਸ ਵਾਪਿਸ ਨਹੀਂ ਲਿਆ ਜਾਂਦਾ ਤਾਂ ਮਜਬੂਰਨ ਪੀ.ਐਸ.ਈ.ਬੀ ਇੰਜੀਨੀਅਰ ਐਸੋਸੀਏਸ਼ਨ ਸੰਗਰੂਰ ਦੇ ਸਾਰੇ ਅਧਿਕਾਰੀਆਂ ਵਲੋਂ 19 ਜੁਲਾਈ ਤੋਂ ਅਣਮਿਥੇ ਸਮੇਂ ਲਈ ਰੋਜ਼ਾਨਾ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਆਪਣੇ ਫ਼ੋਨ ਬੰਦ ਰੱਖੇ ਜਾਣਗੇ ਤੇ ਇੱਕ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਐਕਸੀਅਨ ਦਿੜ੍ਹਬਾ ਸੁਖਵੰਤ ਸਿੰਘ ਧੀਮਾਨ, ਐਕਸੀਅਨ ਸੁਨਾਮ ਗੁਰਸ਼ਰਨ ਸਿੰਘ, ਐਕਸੀਅਨ ਧੂਰੀ ਮਨੋਜ ਕੁਮਾਰ, ਐਕਸੀਅਨ ਟੈਕ ਪ੍ਰੀਤ ਮੋਹਿੰਦਰ ਸਿੰਘ, ਐਕਸੀਅਨ ਚਰਨਜੀਤ ਸਿੰਘ, ਐਕਸੀਅਨ ਸੰਗਰੂਰ ਵਰਿੰਦਰ ਦੀਪਕ ਗੋਇਲ, ਐਕਸੀਅਨ ਪਾਤੜਾਂ ਇੰਦਰਜੀਤ ਸਿੰਘ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਹੀ ਨਵਾਂ ਬਣਿਆ ਨਿਕਾਸੀ ਨਾਲਾ ਕੀਤਾ ਢਹਿ-ਢੇਰੀ <br/> ਅਗਲੀ ਖ਼ਬਰ ਜੇਲ੍ਹ ਕੱਟ ਕੇ ਆਇਆ ਵਿਅਕਤੀ ਮੁੜ ਚੋਰੀ ਕੀਤੇ ਸੋਨੇ ਦੇ ਗਹਿਣਿਆਂ ਸਮੇਤ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।