08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਦੀ ਟੀਮ ਵਲੋਂ ਰੁਪਿੰਦਰ ਭੁੱਚਾ ਦੇ ਮੱਛੀ ਫਾਰਮ ਦਾ ਨਿਰੀਖਣ

ਅਜੀਤ ਡੈਸਕ 27-12-2025
•ਟੀਮ ਵਲੋਂ ਰੁਪਿੰਦਰ ਭੁੱਚਾ ਨੂੰ ਮੁੱਖ ਮੰਤਰੀ ਐਵਾਰਡ ਨਾਲ ਸਨਮਾਨ ਕਰਨ ਦੀ ਕੀਤੀ ਜਾਵੇਗੀ ਸਿਫ਼ਾਰਸ਼
ਨਿਹਾਲ ਸਿੰਘ ਵਾਲਾ, 26 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪਿੰਡ ਰਣਸੀਂਹ ਕਲਾਂ ਵਿਖੇ ਡਾ. ਰੁਪਿੰਦਰ ਸਿੰਘ ਭੁੱਚਾ ਵਲੋਂ ਖੇਤੀਬਾੜੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਸ਼ੁਰੂ ਕੀਤੇ ਗਏ ਮੱਛੀ ਤੇ ਮੁਰਗੀ ਪਾਲਣ ਫਾਰਮ ਦਾ ਨਿਰੀਖਣ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਦੀ ਟੀਮ ਅਸਿਸਟੈਂਟ ਪ੍ਰੋ. ਡਾ. ਅਮਿਤ ਮਿੱਤਲ ਤੇ ਸਿਮਰਨ ਕੌਰ, ਮੱਛੀ ਪਾਲਣ ਅਫ਼ਸਰ ਬਲਜੋਤ ਸਿੰਘ ਮਾਨ ਦੀ ਅਗਵਾਈ ਹੇਠ ਪੁੱਜੀ | ਇਸ ਫਾਰਮ ਦੇ ਸੰਚਾਲਕ ਤੇ ਖੇਤੀ ਵਿਭਿੰਨਤਾ ਦੇ ਸਫ਼ਲ ਕਿਸਾਨ ਡਾ. ਰੁਪਿੰਦਰ ਸਿੰਘ ਭੁੱਚਾ ਰਣਸੀਂਹ ਕਲਾਂ ਦੀ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਉਕਤ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਫਾਰਮ ਸੂਬੇ ਭਰ 'ਚੋਂ ਸਾਫ-ਸਫਾਈ ਪੱਖੋ ਬਿਹਤਰ ਫਾਰਮ ਨਜ਼ਰ ਆਇਆ ਹੈ ਜਿਸ ਲਈ ਉਹ ਇਸ ਫਾਰਮ ਦੇ ਸੰਚਾਲਕ ਨੂੰ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕਰਨ ਦੀ ਸਿਫ਼ਾਰਸ਼ ਭੇਜੀ ਜਾਵੇਗੀ | ਇਸ ਮੌਕੇ ਰੁਪਿੰਦਰ ਸਿੰਘ ਭੁੱਚਾ ਨੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਉਸ ਨੇ ਇਸ ਕਿੱਤੇ ਦੀ ਟਰੇਨਿੰਗ ਲੈ ਕੇ ਮੱਛੀ ਪਾਲਣ-ਮੁਰਗੀ ਪਾਲਣ ਇੰਟੀਗਰੇਟ ਫਾਰਮ ਸ਼ੁਰੂ ਕੀਤਾ ਹੈ ਜਿਸ ਤਹਿਤ ਉਸ ਦੀ ਆਮਦਨ 'ਚ ਭਾਰੀ ਵਾਧਾ ਹੋਇਆ ਹੈ |
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਵਿਖੇ 'ਨਸ਼ਾ ਮੁਕਤ ਪੰਜਾਬ' ਜਾਗਰੂਕਤਾ ਮੁਹਿੰਮ ਚਲਾਈ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਨਵਾਂ ਇਤਿਹਾਸ ਸਿਰਜਿਆ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।