30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹੇਮਕੁੰਟ ਸਕੂਲ ਦੇ ਐੱਨ.ਸੀ.ਸੀ. ਕੈਡਿਟ ਨੇ 'ਭਾਰਤੀ ਹਥਿਆਰਬੰਦ ਸੈਨਾ ਝੰਡਾ ਦਿਵਸ' ਮਨਾਇਆ

ਅਜੀਤ ਡੈਸਕ 08-12-2025
ਕੋਟ ਈਸੇ ਖਾਂ, 7 ਦਸੰਬਰ (ਗੁਰਮੀਤ ਸਿੰਘ ਖਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਜੋ ਹਮੇਸ਼ਾ ਵਿਦਿਆਰਥੀਆਂ ਵਿਚ ਦੇਸ਼-ਭਗਤੀ, ਅਨੁਸ਼ਾਸਨ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦਾ ਹੈ | ਇਸ ਦੇ ਚੱਲਦੇ ਪੰਜ ਪੰਜਾਬ (ਲੜਕੀਆਂ) ਬਟਾਲੀਅਨ ਮੋਗਾ ਦੇ ਕਮਾਂਡਿੰਗ ਅਫਸਰ ਸੁਨੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਐਨ.ਸੀ.ਸੀ. ਕੈਡਟ ਦੁਆਰਾ ਬਹੁਤ ਹੀ ਸ਼ਰਧਾ ਭਾਵਨਾ ਅਤੇ ਦੇਸ਼-ਪ੍ਰੇਮ ਦੀ ਝਲਕ ਪੇਸ਼ ਕਰਦੇ ਹੋਏ 'ਭਾਰਤੀ ਹਥਿਆਰਬੰਦ ਸੈਨਾ ਝੰਡਾ ਦਿਵਸ' ਮਨਾਇਆ ਗਿਆ | ਇਸ ਮੌਕੇ ਐਨ.ਸੀ.ਸੀ. ਕੈਡਿਟ ਦੀਆਂ ਝੰਡਾ ਦਿਵਸ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਕੈਡਿਟ ਨੇ ਭਾਰਤੀ ਫੌਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਦੇਸ਼ ਦੀ ਸੁਰੱਖਿਆ ਵਿਚ ਸਾਡੇ ਸੂਰਮਿਆਂ ਦੇ ਯੋਗਦਾਨ ਬਾਰੇ ਰੂਬਰੂ ਕਰਵਾਇਆ | ਵਿਦਿਆਰਥੀਆਂ ਵਲੋਂ ਇਸ ਨਾਲ ਸਬੰਧਿਤ ਪੋਸਟਰ ਤਿਆਰ ਕੀਤੇ ਗਏ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ. ਰਣਜੀਤ ਕੌਰ ਸੰਧੂ ਨੇ ਕਿਹਾ ਕਿ ਸਾਲ 1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਰ ਸਾਲ 7 ਦਸੰਬਰ ਨੂੰ ਭਾਰਤ ਵਿਚ ਭਾਰਤੀ ਹਥਿਆਰਬੰਦ ਸੈਨਾ ਦਿਵਸ ਮਨਾਇਆ ਜਾਂਦਾ ਹੈ | ਇਸ ਦਾ ਮੂਲ ਮੰਤਵ ਭਾਰਤੀ ਸੈਨਾ, ਨੇਵੀ, ਏਅਰਫੋਰਸ ਦੇ ਸ਼ਹੀਦਾਂ ਨੂੰ ਜਿੱਥੇ ਸਨਮਾਨ ਦੇਣਾ ਹੈ ਉੱਥੇ ਹੀ ਦੇਸ਼ ਦੇ ਬਹਾਦਰ ਸੈਨਿਕਾਂ ਦੇ ਆਤਮ ਵਿਸ਼ਵਾਸ ਵਿਚ ਹੋਰ ਵਾਧਾ ਕਰਨਾ ਹੈ | ਉਨ੍ਹਾਂ ਕਿਹਾ ਕਿ ਫੌਜੀ ਜਵਾਨਾਂ ਦਾ ਧੰਨਵਾਦ ਕਰਨਾ ਹਰ ਭਾਰਤੀ ਦਾ ਫਰਜ਼ ਹੈ ਕਿਉਂਕਿ ਉਹ ਸਾਡੇ ਸੁੱਖ-ਚੈਨ ਲਈ ਆਪਣੀਆਂ ਜ਼ਿੰਦਗੀਆਂ ਜੋਖਮ ਵਿਚ ਪਾਉਂਦੇ ਹਨ | ਇਸ ਸਮੇਂ ਪਿ੍ੰਸੀਪਲ ਰਮਨਜੀਤ ਕੌਰ ਨੇ ਐਨ.ਸੀ.ਸੀ. ਕੈਡਟਾਂ ਦੀ ਮਿਹਨਤ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਦਿਨ ਵਿਦਿਆਰਥੀਆਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਹੋਰ ਮਜ਼ਬੂਤ ਕਰਦੇ ਹਨ | ਇਸ ਮੌਕੇ ਏ.ਐੱਨ.ਓ. ਸਿਮਰਨਜੀਤ ਕੌਰ, ਮੈਡਮ ਯਾਦਵਿੰਦਰ ਕੌਰ ਤੇ ਸਟਾਫ ਹਾਜ਼ਰ ਸੀ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਬੀਰ ਕੌਰ ਮਸਤੇਵਾਲਾ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।