30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ

ਅਜੀਤ ਡੈਸਕ 08-12-2025
ਮੋਗਾ, 7 ਦਸੰਬਰ (ਸੁਰਿੰਦਰਪਾਲ ਸਿੰਘ)-ਯੂਰਪੀ ਪੰਜਾਬੀ ਸਾਹਿਤ ਅਕਾਦਮੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ ਜਿਸ 'ਚ ਵੱਖ-ਵੱਖ ਦੇਸ਼ਾਂ ਤੋਂ ਸਾਹਿਤਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਭਾਗ ਲਿਆ ਜਿਨ੍ਹਾਂ 'ਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪ੍ਰਸਿੱਧ ਕਵੀ ਅਤੇ ਚਿੱਤਰਕਾਰ ਸਵਰਨਜੀਤ ਸਿੰਘ ਸਵੀ ਨੇ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਲਗਾਈ | ਇਸ ਤੋਂ ਇਲਾਵਾ ਇੰਗਲੈਂਡ ਤੋਂ ਪ੍ਰਸਿੱਧ ਕਵੀ ਤੇ ਆਲੋਚਕ ਦਰਸ਼ਨ ਬੁਲੰਦਵੀ, ਕਵਿੱਤਰੀ ਗੁਰਮੇਲ ਕੌਰ ਸੰਘਾ, ਬੈਲਜੀਅਮ ਤੋਂ ਗ਼ਜ਼ਲਗੋ ਜੀਤ ਸੁਰਜੀਤ, ਜਰਮਨੀ ਤੋਂ ਨੀਲੂ ਜਰਮਨੀ, ਇਟਲੀ ਤੋਂ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ, ਕਵਿੱਤਰੀ ਜਸਵਿੰਦਰ ਕੌਰ ਮਿੰਟੂ ਅਤੇ ਪ੍ਰੋ. ਜਸਪਾਲ ਸਿੰਘ ਇਟਲੀ ਆਦਿ ਹਾਜ਼ਰ ਹੋਏ | ਸਵਾਗਤੀ ਭਾਸ਼ਣ 'ਚ ਬਲਵਿੰਦਰ ਸਿੰਘ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ | ਇਸ ਦੇ ਬਾਅਦ ਪ੍ਰੋ. ਜਸਪਾਲ ਸਿੰਘ ਨੇ ਗੁਰੂ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਸਵਰਨਜੀਤ ਸਿੰਘ ਸਵੀ ਨੇ ਆਪਣੀ ਇਕ ਕਵਿਤਾ ਦੁਆਰਾ ਹਾਜ਼ਰੀ ਲਗਾਈ ਤੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਸਾਹਿਤ ਪ੍ਰਤੀ ਕੀਤੇ ਜਾਂਦੇ ਕਾਰਜਾਂ ਬਾਰੇ ਜਾਣਕਾਰੀ ਵੀ ਦਿੱਤੀ | ਜੀਤ ਸੁਰਜੀਤ ਨੇ ਆਪਣੀ ਇਕ ਗ਼ਜ਼ਲ ਦੁਆਰਾ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਗੁਰਮੇਲ ਕੌਰ ਸੰਘਾ ਨੇ ਤਰੰਨਮ 'ਚ ਗਾ ਕੇ ਲੰਬੀ ਹੇਕ ਨਾਲ ਗੁਰੂ ਜੀ ਨੂੰ ਸਮਰਪਿਤ ਰਚਨਾ ਪੇਸ਼ ਕੀਤੀ | ਸਿੱਕੀ ਝੱਜੀ ਪਿੰਡ ਵਾਲਾ ਨੇ ਹਰਵਿੰਦਰ ਓਹੜਪੁਰੀ ਦਾ ਇਕ ਧਾਰਮਿਕ ਗੀਤ ਪੇਸ਼ ਕੀਤਾ | ਜਸਵਿੰਦਰ ਕੌਰ ਮਿੰਟੂ ਨੇ ਵੀ ਇਕ ਕਵਿਤਾ ਦੁਆਰਾ ਹਾਜ਼ਰੀ ਲਗਾਈ | ਅਕਾਦਮੀ ਦੇ ਮੈਂਬਰਾਂ 'ਚ ਰੂਪ ਦਵਿੰਦਰ ਕੌਰ, ਗੁਰਪ੍ਰੀਤ ਕੌਰ ਗਾਇਦੂ ਨੇ ਇਕ ਇਕ ਕਵਿਤਾ ਦੁਆਰਾ ਹਾਜ਼ਰੀ ਭਰੀ | ਹੋਰ ਮੈਂਬਰਾਂ 'ਚ ਦਲਜਿੰਦਰ ਸਿੰਘ ਰਹਿਲ ਨੇ ਜਿੱਥੇ ਇਕ ਕਵਿਤਾ ਪੇਸ਼ ਕੀਤੀ, ਉੱਥੇ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਵੀ ਬਹੁਤ ਵਧੀਆ ਅੰਦਾਜ਼ ਵਿਚ ਪੇਸ਼ ਕੀਤਾ |
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ ਐੱਨ.ਸੀ.ਸੀ. ਕੈਡਿਟ ਨੇ 'ਭਾਰਤੀ ਹਥਿਆਰਬੰਦ ਸੈਨਾ ਝੰਡਾ ਦਿਵਸ' ਮਨਾਇਆ ਅਗਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਦੀ ਵਿੱਤੀ ਸਾਖਰਤਾ ਸੰਸਥਾ ਨੇ ਜਾਗਰੂਕਤਾ ਕੈਂਪ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।