30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਸਬੀਰ ਕੌਰ ਮਸਤੇਵਾਲਾ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ

ਅਜੀਤ ਡੈਸਕ 08-12-2025
ਫ਼ਤਿਹਗੜ੍ਹ ਪੰਜਤੂਰ, 7 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੜਾਹੇ ਵਾਲਾ ਦੇ ਉਮੀਦਵਾਰ ਜਸਬੀਰ ਕੌਰ ਮਸਤੇਵਾਲਾ ਤੇ ਬਲਾਕ ਸੰਮਤੀ ਦੀ ਚੋਣ ਲੜ ਰਹੇ ਗੁਰਬੰਤ ਸਿੰਘ ਫ਼ੌਜੀ ਤੇ ਸੁਰਜੀਤ ਸਿੰਘ ਸੰਗੇੜਾ ਦੇ ਹੱਕ 'ਚ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਵਲੋਂ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ | ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜਸਬੀਰ ਕੌਰ ਸਿੱਧੂ ਮਸਤੇਵਾਲਾ ਦੇ ਪਤੀ ਸਾਬਕਾ ਚੇਅਰਮੈਨ ਸ਼ਿਵਾ ਸਿੰਘ ਭੋਲਾ ਮਸਤੇਵਾਲਾ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ 'ਚ ਕਾਂਗਰਸ ਪਾਰਟੀ ਦੇ ਸਾਰੇ ਹੀ ਉਮੀਦਵਾਰਾਂ ਦੇ ਹੱਕ 'ਚ ਲੋਕਾਂ ਵਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਅਮਨਦੀਪ ਗਿੱਲ, ਸਾਬਕਾ ਵਾਈਸ ਚੇਅਰਮੈਨ ਦਰਸਨ ਸਿੰਘ ਲਲਿਹਾਂਦੀ, ਆਗੂ ਦਲੇਰ ਸਿੰਘ ਚੋਟੀਆਂ, ਸੁਖਜਿੰਦਰ ਰਾਜੂ ਮੇਲਕ, ਗੁਰਚਰਨ ਲੈਨਲਾਟ, ਅਮਰਦੀਪ ਸਿੰਘ ਢਿੱਲੋਂ, ਸੋਨਾ ਮੇਲਕ, ਹਰਮਿੰਦਰ ਕੰਗ,ਪਰਕਾਸ਼ ਸਿੰਘ ਚੋਟੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਗਤ ਸੇਵਕ ਖ਼ਾਲਸਾ ਵਿੱਦਿਅਕ ਸੰਸਥਾਵਾਂ ਮਹਿਣਾ ਵਿਖੇ ਖੇਡ ਮੁਕਾਬਲੇ ਹੋਏ ਅਗਲੀ ਖ਼ਬਰ ਹੇਮਕੁੰਟ ਸਕੂਲ ਦੇ ਐੱਨ.ਸੀ.ਸੀ. ਕੈਡਿਟ ਨੇ 'ਭਾਰਤੀ ਹਥਿਆਰਬੰਦ ਸੈਨਾ ਝੰਡਾ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।