ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਹਾਈ ਸਕੂਲ ਵਲੋਂ ਸਰਬ ਕਲਿਆਣ ਟਰੱਸਟ ਜ਼ੋਨ ਮੋਗਾ ਦਾ ਗੁਰਮਤਿ ਮੁਕਾਬਲਾ ਕਰਵਾਇਆ ਗਿਆ ਜਿਸ 'ਚ 686 ਬੱਚਿਆਂ ਨੇ ਭਾਗ ਲਿਆ | ਮੁਕਾਬਲਾ ਗੁਰਦੁਆਰਾ ਬਾਬਾ ਪਾਲਾ ਸਿੰਘ ਕੇਰ ਵਾਲੀ ਖੂਹੀ ਕੜਿਆਲ ਵਿਖੇ ਬਾਬਾ ਪਵਨਦੀਪ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਇਸ ਮੁਕਾਬਲੇ ਦੀ ਤਿਆਰੀ ਧਾਰਮਿਕ ਅਧਿਆਪਕ ਹਰਨੀਤ ਕੌਰ ਵਲੋਂ ਕਰਵਾਈ ਗਈ ਜਿਸ 'ਚ ਤੀਜੀ ਕਲਾਸ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਗੁਰਬਾਣੀ ਕੰਠ 'ਚ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਦੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਤੇ ਪਿ੍ੰਸੀਪਲ ਮੈਡਮ ਗੁਰਮੀਤ ਕੌਰ ਜੱਸਲ ਨੇ ਵਿਦਿਆਰਥਣ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ |