24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਤਿੰਨ ਦਿਨਾ ਦੂਸਰੀ ਇੰਡੀਅਨ ਹੋਰਸ ਮਾਰਵਾੜੀ ਚੈਂਪੀਅਨਸ਼ਿਪ ਭਲਕੇ-ਸੰਜੀਤ ਸਿੰਘ ਸਨੀ ਗਿੱਲ

ਅਜੀਤ ਡੈਸਕ 04-12-2025
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਘੋੜਿਆਂ ਦੇ ਪ੍ਰਸਿੱਧ ਕਾਰੋਬਾਰੀ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਵਲੋਂ ਨੂਰਗੜ੍ਹ ਸਟੱਡ ਫਾਰਮ ਕੋਟਕਪੂਰਾ ਬਾਈਪਾਸ ਨੇੜੇ ਪਾਵਰ ਗਰਿੱਡ ਮੋਗਾ ਦੇ ਸਥਾਨ 'ਤੇ ਦੂਸਰੀ ਇੰਡੀਅਨ ਮਾਰਵਾੜੀ ਹੋਰਸ ਚੈਂਪੀਅਨਸ਼ਿਪ 5 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ ਤੇ 6 ਤੇ 7 ਦਸੰਬਰ ਤੱਕ ਚੱਲੇਗੀ | ਇਸ ਚੈਂਪੀਅਨਸ਼ਿਪ ਦੇ ਪ੍ਰਬੰਧਕ ਸੰਜੀਤ ਸਿੰਘ ਸਨੀ ਗਿੱਲ ਨੇ ਦੱਸਿਆ ਕਿ ਇਸ ਹੋਣ ਵਾਲੇ ਤਿੰਨ ਦਿਨਾ ਘੋੜਿਆਂ ਦੇ ਮੇਲੇ 'ਚ ਦੇਸ਼ ਭਰ ਤੋਂ ਘੋੜਿਆਂ ਦੇ ਸ਼ੌਕੀਨ ਆਪੋ ਆਪਣੇ ਦਰਸ਼ਨੀ ਘੋੜਿਆਂ ਨਾਲ ਪੁੱਜਣਗੇ ਤੇ ਵੱਖ-ਵੱਖ ਨਸਲਾਂ ਦੇ ਘੋੜਿਆਂ ਦੀ ਪ੍ਰਦਰਸ਼ਨੀ ਵੀ ਵੇਖਣਯੋਗ ਹੋਵੇਗੀ | ਇਸ ਮਾਰਵਾੜੀ ਨਸਲ ਦੇ ਜੇਤੂ ਹੋਰਸ ਚੈਂਪੀਅਨ ਤੇ ਉਪ ਚੈਂਪੀਅਨ ਨੂੰ ਵੱਡੇ ਦਿਲਕਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਚੈਂਪੀਅਨ ਦੇਸ਼ ਪੱਧਰੀ ਹੈ ਤੇ ਪੰਜਾਬ ਸਭ ਤੋਂ ਮੋਹਰੀ ਸੂਬਾ ਹੈ ਜਿੱਥੇ ਸਭ ਤੋਂ ਵੱਧ ਘੋੜਿਆਂ ਦੇ ਸ਼ੌਕੀਨ ਨੁੱਕਰੇ ਤੇ ਮਾਰਵਾੜੀ ਘੋੜੇ ਘੋੜੀਆਂ ਰੱਖਦੇ ਹਨ | ਸਨੀ ਗਿੱਲ ਨੇ ਕਿਹਾ ਕਿ ਪਿਛਲੇ ਸਾਲ ਵੀ ਨੂਰਗੜ੍ਹ ਸਟੱਡ ਫਾਰਮ 'ਤੇ ਚੈਂਪੀਅਨਸ਼ਿਪ ਕਰਵਾਈ ਗਈ ਸੀ ਤੇ ਪੂਰੀ ਤਰ੍ਹਾਂ ਸਫਲ ਹੋ ਨਿੱਬੜੀ ਸੀ ਤੇ ਇਸ ਵਾਰ ਵੀ ਇਹ ਚੈਂਪੀਅਨਸ਼ਿਪ ਯਾਦਗਾਰੀ ਹੋਵੇਗੀ |
ਪਿਛਲੀ ਖ਼ਬਰ ਸਿਵਲ ਸਰਜਨ ਮੋਗਾ ਦਾ ਰਾਜ ਪੱਧਰੀ ਸਮਾਗਮ 'ਚ ਸਨਮਾਨ ਅਗਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।