06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕਾਂਗਰਸੀ ਆਗੂ ਬਸੰਤ ਸਿੰਘ ਬਿੱਲੂ ਸੇਖਾ ਕਲਾਂ ਨਹੀਂ ਰਹੇ

ਅਜੀਤ ਡੈਸਕ 23-11-2025
ਠੱਠੀ ਭਾਈ, 22 ਨਵੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਕਲਾਂ ਦੇ ਕਾਂਗਰਸੀ ਆਗੂ ਬਸੰਤ ਸਿੰਘ ਬਿੱਲੂ ਦੇ ਅਚਾਨਕ ਸਦੀਵੀ ਵਿਛੋੜੇ ਦੀ ਖ਼ਬਰ ਕਾਰਨ ਇਲਾਕੇ ਵਿਚ ਗਹਿਰਾ ਦੁੱਖ ਛਾ ਗਿਆ | ਉਨ੍ਹਾਂ ਦੇ ਦਿਹਾਂਤ ਨਾਲ ਸੇਖਾ ਕਲਾਂ ਹੀ ਨਹੀਂ, ਸਾਰੇ ਹਲਕੇ ਦੀ ਕਾਂਗਰਸੀ ਲੀਡਰਸ਼ਿਪ ਵਿਚ ਵੀ ਸੋਗ ਦੀ ਲਹਿਰ ਦੌੜ ਗਈ | ਬਸੰਤ ਸਿੰਘ ਬਿੱਲੂ ਦੀ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਸਪੁੱਤਰ ਲਖਵੀਰ ਸਿੰਘ ਲੱਖਾ ਸਿੱਧੂ ਨਾਲ ਸਾਬਕਾ ਮੰਤਰੀ ਅਤੇ ਹਲਕਾ ਬਾਘਾ ਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ, ਚੇਅਰਮੈਨ ਗੁਰਚਰਨ ਸਿੰਘ ਚੀਦਾ, ਸਰਕਲ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਸੰਧੂ ਸੁਖਾਨੰਦ, ਲਖਵਿੰਦਰ ਗਰਗ ਸੁਖਾਨੰਦ, ਸੁਰਜੀਤ ਸਿੰਘ ਸਿੱਧੂ ਸਾਬਕਾ ਸਰਪੰਚ ਬੰਬੀਹਾ ਭਾਈ, ਸੁਖਜਿੰਦਰ ਸਿੰਘ ਸੁੱਖਾ ਲਧਾਈ ਕੇ, ਗੁਰਤੇਜ ਸਿੰਘ ਤੇਜਾ ਸਾਬਕਾ ਸਰਪੰਚ ਮਾੜੀ ਮੁਸਤਫ਼ਾ ਸਮੇਤ ਇਲਾਕੇ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਡੂੰਘਾ ਦੁੱਖ ਸਾਂਝਾ ਕੀਤਾ ਹੈ | ਭੋਲਾ ਸਿੰਘ ਬਰਾੜ ਸਮਾਧ ਭਾਈ ਨੇ ਕਿਹਾ ਕਿ ਬਸੰਤ ਸਿੰਘ ਬਿੱਲੂ ਹਮੇਸ਼ਾ ਪਾਰਟੀ ਅਤੇ ਸਮਾਜ ਦੇ ਹਿਤਾਂ ਲਈ ਸਮਰਪਿਤ ਰਹੇ ਅਤੇ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ | ਇਸ ਦੁਖਦਾਈ ਪਲ ਵਿਚ ਸਾਰੇ ਆਗੂਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਦੁਖੀ ਪਰਿਵਾਰ ਨੂੰ ਹੌਸਲਾ ਅਤੇ ਉਨ੍ਹਾਂ ਨੂੰ ਆਪਣੇ ਚਰਨੀਂ ਨਿਵਾਸ ਬਖ਼ਸ਼ੇ |
ਪਿਛਲੀ ਖ਼ਬਰ ਸੁਆਮੀ ਸੰਤ ਜ਼ੋਰਾ ਸਿੰਘ ਦੀ ਬਰਸੀ ਮੌਕੇ ਦਰਬਾਰ ਸੰਪ੍ਰਦਾਇ ਲੋਪੋਂ ਦਾ ਨਵੇਂ ਵਰ੍ਹੇ ਦਾ ਕਲੰਡਰ ਜਾਰੀ ਅਗਲੀ ਖ਼ਬਰ ਬਰਾੜ ਅਤੇ ਢਿੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।