06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਆਤਮ ਨਿਰਭਰ ਭਾਰਤ ਤਹਿਤ ਸਵਦੇਸ਼ੀ ਵਸਤਾਂ ਵਰਤਣ ਤੇ ਖ਼ਰੀਦਣ ਸੰਬੰਧੀ ਸੈਮੀਨਾਰ

ਸ਼ਿਵ ਮੰਦਰ ਬਾਘਾ ਪੁਰਾਣਾ ਵਿਖੇ ਭਾਜਪਾ ਦੇ ਸੈਮੀਨਾਰ ਸਮੇਂ ਰੇਨੂੰ ਥਾਪਰ ਤੇ ਪ੍ਰਧਾਨ ਸੁਖਜਿੰਦਰ ਵਾਂਦਰ ਸਵਦੇਸ਼ੀ ਵਸਤਾਂ ਵਰਤਣ ਸੰਬੰਧੀ ਜਾਗਰੂਕ ਕਰਦੇ ਹੋਏ | ਤਸਵੀਰ : ਮਾਣੂੰਕੇ <br/> 22-11-2025
ਬਾਘਾ ਪੁਰਾਣਾ, 21 ਨਵੰਬਰ (ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ)-ਆਤਮ ਨਿਰਭਰ ਭਾਰਤ ਤਹਿਤ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਵਾਂਦਰ ਦੀ ਅਗਵਾਈ ਹੇਠ ਸ਼ਿਵ ਮੰਦਰ ਬਾਘਾ ਪੁਰਾਣਾ ਵਿਖੇ ਵਿਸ਼ੇਸ਼ ਸੈਮੀਨਾਰ ਲਾਇਆ ਗਿਆ | ਇਸ ਮੌਕੇ ਜਗਮੋਹਨ ਸਿੰਘ ਸਮਾਧ ਭਾਈ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰ ਘਰ ਸਵਦੇਸ਼ੀ, ਘਰ-ਘਰ ਸਵਦੇਸ਼ੀ ਤਹਿਤ ਲੋਕਾਂ ਨੂੰ ਭਾਰਤ 'ਚ ਪੈਦਾ ਕੀਤੀਆਂ ਤੇ ਬਣਾਈਆਂ ਵਸਤਾਂ ਦੀ ਵਰਤੋਂ ਸਬੰਧੀ ਬਾਘਾ ਪੁਰਾਣਾ ਵਿਖੇ ਪ੍ਰਧਾਨ ਸੁਖਜਿੰਦਰ ਸਿੰਘ ਵਾਂਦਰ ਦੀ ਅਗਵਾਈ ਹੇਠ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਸਵਦੇਸ਼ੀ ਵਸਤਾਂ ਅਪਣਾਉਣ ਸਬੰਧੀ ਹੋਈ ਮੀਟਿੰਗ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਬੀ.ਜੇ.ਪੀ ਦੀ ਰਾਸ਼ਟਰੀ ਐਗਜ਼ੈਕਟਿਵ ਮੈਂਬਰ ਰੇਨੂ ਥਾਪਰ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਨੇ ਭਾਰਤ ਅੰਦਰ ਪੈਦਾ ਹੋ ਰਹੀ ਤੇ ਬਣ ਰਹੀ ਹਰੇਕ ਵਸਤੂ ਨੂੰ ਖ਼ਰੀਦਣ, ਵੇਚਣ ਅਤੇ ਭਾਰਤੀ ਰੁਜ਼ਗਾਰ ਨੂੰ ਵਧਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਵਦੇਸ਼ੀ ਵਸਤਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਮਹਿਲਾ ਵਿੰਗ ਮੋਰਚਾ ਪ੍ਰਧਾਨ ਸੁਖਪ੍ਰੀਤ ਕੌਰ ਧੱਲੇਕੇ, ਸਰਕਲ ਬਾਘਾ ਪੁਰਾਣਾ ਮੀਤ ਪ੍ਰਧਾਨ ਭੋਲਾ ਸਿੰਘ ਲੰਗੇਆਣਾ ਬੀ.ਜੇ.ਪੀ., ਸਰਪੰਚ ਮਨਿੰਦਰ ਕੌਰ ਸਲੀਣਾ, ਮੇਜਰ ਸਿੰਘ, ਛਿੰਦਾ ਸਿੰਘ ਮੱਲਕੇ ਸਰਕਲ ਐਸ.ਸੀ ਮੋਰਚਾ ਸਰਕਲ ਸਮਾਲਸਰ, ਗੁਰਪ੍ਰੀਤ ਸਿੰਘ ਸੇਖਾ, ਜੋਰਾ ਸਿੰਘ ਨੱਥੂਵਾਲਾ ਗਰਬੀ, ਸ਼ਮਸ਼ੇਰ ਸਿੰਘ ਨੱਥੂਵਾਲਾ ਗਰਬੀ, ਜਗਸੀਰ ਸਿੰਘ ਨਵਾਂ ਚੰਦ, ਮੰਗਤੁ ਸਿੰਘ ਵੱਡਾ ਘਰ, ਹਰਪ੍ਰੀਤ ਸਿੰਘ ਵੱਡਾ ਘਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੈਤਿਕ ਸਿੱਖਿਆ ਦੀ ਪ੍ਰੀਖਿਆ 'ਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੇ ਵਿਦਿਆਰਥੀ ਨੇ ਆਈਲਟਸ 'ਚੋਂ ਹਾਸਿਲ ਕੀਤੇ 6 ਬੈਂਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।