06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

25 ਨੂੰ ਦਿੱਲੀ ਕੂਚ ਦੀਆਂ ਤਿਆਰੀਆਂ ਮੁਕੰਮਲ

ਅਜੀਤ ਡੈਸਕ 22-11-2025
ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਨੈਸ਼ਨਲ ਮੂਵਮੈਂਟ ਫ਼ਾਰ ਓ.ਪੀ.ਐਸ. ਦੇ ਬੈਨਰ ਹੇਠ ਰਾਮ ਲੀਲ੍ਹਾ ਮੈਦਾਨ ਵਿਚ ਹੋਣ ਜਾ ਰਹੀ ਰਾਸ਼ਟਰ ਪੱਧਰੀ ਇਤਿਹਾਸਕ ਮਹਾਂ ਰੈਲੀ ਵਿਚ ਪੰਜਾਬ ਦੇ ਐਨ.ਪੀ.ਐਸ. ਕਰਮਚਾਰੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਵੱਡੀ ਗਿਣਤੀ ਵਿਚ ਭਾਗ ਲੈਣਗੇ | ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਚੰਨੂਵਾਲਾ ਤੇ ਗੁਰਸ਼ਰਨ ਸਿੰਘ ਰਾਊਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਰੈਲੀ ਵਿਚ ਜਿੱਥੇ ਕਰਮਚਾਰੀ ਕੇਂਦਰ ਸਰਕਾਰ ਵਲੋਂ ਥੋਪੀ ਗਈ ਯੂ.ਪੀ.ਐਸ. ਦਾ ਵਿਰੋਧ ਕਰ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰਨਗੇ ਕਿਉਂਕਿ ਕੇਂਦਰ ਸਰਕਾਰ ਯੂ.ਪੀ.ਐਸ. ਕਰਮਚਾਰੀ ਦੀ ਹੀ ਖ਼ੂਨ ਪਸੀਨੇ ਦੀ ਕਮਾਈ ਪੈਨਸ਼ਨ ਦੇ ਰੂਪ ਵਿਚ ਪਰੋਸਣਾ ਚਾਹੁੰਦੀ ਹੈ ਜਿਸ ਨੂੰ ਕਰਮਚਾਰੀਆਂ ਨੇ ਨਕਾਰਿਆ ਹੈ ਤੇ ਦੇਸ਼ ਭਰ ਵਿਚ ਤਿੱਖਾ ਵਿਰੋਧ ਕਰ ਰਹੇ ਹਨ | ਪੰਜਾਬ ਦੇ ਕਰਮਚਾਰੀ ਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਆਪ ਪਾਰਟੀ ਦੀ ਕਾਰਗੁਜ਼ਾਰੀ ਨਸ਼ਰ ਕਰਨਗੇ ਕਿਉਂਕਿ ਨਵੰਬਰ 2018 ਆਪ ਸੁਪਰੀਮੋ ਕੇਜਰੀਵਾਲ ਨੇ ਐਨ.ਐਮ.ਓ.ਪੀ.ਐਸ. ਦੀ ਰੈਲੀ ਵਿਚ ਦੇਸ਼ ਦੇ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਜਿੱਥੇ ਵੀ ਆਪ ਸਰਕਾਰ ਬਣੇਗੀ ਉੱਥੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਤੇ ਪੰਜਾਬ ਵਿਚ ਇਹ ਕਰਮਚਾਰੀਆਂ ਨੂੰ ਗਰੰਟੀ ਵੀ ਦਿੱਤੀ ਗਈ ਸੀ ਪਰ ਅੱਜ ਸਰਕਾਰ ਬਣਨ ਦੇ ਚਾਰ ਸਾਲ ਬਾਅਦ ਵੀ ਪੰਜਾਬ ਦੇ ਮੁਲਾਜ਼ਮ ਪੈਨਸ਼ਨ ਵਿਹੂਣੇ ਹਨ | ਸਰਕਾਰ ਦੀ ਇਸ ਵਾਅਦਾ-ਿਖ਼ਲਾਫ਼ੀ ਨੂੰ ਰਾਸ਼ਟਰੀ ਪੱਧਰ 'ਤੇ ਨਸ਼ਰ ਕਰਨ ਲਈ ਪੰਜਾਬ ਦੇ ਕਰਮਚਾਰੀ ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਿਲ ਹੋਣਗੇ ਜਿਸ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ |
ਪਿਛਲੀ ਖ਼ਬਰ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਦਾਲਤ ਵਲੋਂ ਬਰੀ ਅਗਲੀ ਖ਼ਬਰ ਪ੍ਰੈੱਸ ਫ਼ੋਟੋਗਰਾਫ਼ਰ ਜਸਪਾਲ ਸਿੰਘ ਬੱਬੀ ਦੇ ਘਰ 'ਚ ਦਿਨ-ਦਿਹਾੜੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।