ਧਰਮਕੋਟ, 20 ਨਵੰਬਰ (ਪਰਮਜੀਤ ਸਿੰਘ)-ਪੀ.ਐਮ. ਸ੍ਰੀ ਸ.ਸ.ਸ.ਸ. ਧਰਮਕੋਟ (ਕੰ) ਮੋਗਾ ਦੇ ਸਕੂਲ ਇੰਚਾਰਜ ਇੰਦਰਜੀਤ ਸਿੰਘ ਤੇ ਸਾਇੰਸ ਸਰਕਲ ਦੀ ਟੀਮ ਸੁਰਿੰਦਰ ਕੌਰ, ਹਰਪ੍ਰੀਤ ਕੌਰ, ਮਿਸ ਸਿਲਵੀ ਤੇ ਗਗਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਦੇ ਵਿਦਿਆਰਥੀ ਸਾਇੰਸ ਗਤੀਵਿਧੀਆਂ 'ਚ ਵਧ ਚੜ੍ਹ ਕੇ ਭਾਗ ਲਿਆ | ਇਸੇ ਲੜੀ ਅਧੀਨ ਰਾਸ਼ਟਰੀ ਆਵਿਸ਼ਕਾਰ ਅਭਿਆਨ ਅਧੀਨ ਕਰਵਾਏ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲੇ 'ਚ ਸਕੂਲ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਜ਼ਿਕਰਯੋਗ ਹੈ ਕਿ ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੋਗਾ ਆਸ਼ੀਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੋਗਾ ਗੁਰਦਿਆਲ ਸਿੰਘ ਮਠਾੜੂ, ਬਲਾਕ ਨੋਡਲ ਅਫ਼ਸਰ ਧਰਮਕੋਟ-1 ਵਿਨੋਦ ਸ਼ਰਮਾ, ਡੀ.ਆਰ.ਸੀ. ਮੋਗਾ ਨਵਦੀਪ ਸਿੰਘ ਬਾਜਵਾ, ਬੀ.ਆਰ.ਸੀ. ਪਲਵਿੰਦਰ ਸਿੰਘ ਸਰਾਂ, ਦੇਸ਼ਵੀਰ ਸਿੰਘ, ਕੁਲਦੀਪ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ ਹਨ | ਸਕੂਲ ਦੀਆਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨਿਧੀ ਤੇ ਗਰੇਸੀ ਸਿੰਘ ਦੀ ਟੀਮ ਨੇ ਗਾਈਡ ਅਧਿਆਪਕਾ ਮਿਸ ਸਿਲਵੀ ਦੀ ਅਗਵਾਈ ਹੇਠ ਰੀਕਿ੍ਰੇਸ਼ਨਲ ਮੈਥੇਮੈਟੀਕਲ ਮਾਡਲਿੰਗ ਥੀਮ ਅਧੀਨ ਬਲਾਕ ਧਰਮਕੋਟ-1 ਵਿਚ (9ਵੀਂ-10ਵੀਂ ) ਕੈਟਾਗਰੀ ਵਿਚ ਪਹਿਲਾ ਸਥਾਨ ਹਾਸਲ ਕੀਤਾ | ਵਾਟਰ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਥੀਮ ਵਿਚ (9ਵੀਂ-10ਵੀਂ) ਤੇ (6ਵੀਂ-8ਵੀਂ) ਕੈਟਾਗਰੀ ਵਿਚ ਜਸਮੀਤ ਕੌਰ (9ਵੀਂ ਜਮਾਤ), ਫਿੱਕੀ (8ਵੀਂ) ਨੇ ਗਾਈਡ ਅਧਿਆਪਕਾ ਹਰਪ੍ਰੀਤ ਕੌਰ, ਮਨਜਿੰਦਰਪਾਲ ਕੌਰ ਤੇ ਗਗਨਦੀਪ ਸਿੰਘ ਦੀ ਅਗਵਾਈ ਹੇਠ ਬਲਾਕ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਸ.ਹ.ਸ. ਲੋਹਗੜ੍ਹ ਵਿਖੇ ਸਾਇੰਸ ਪ੍ਰਦਰਸ਼ਨੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ, ਜੱਜ ਸਾਹਿਬਾਨਾਂ ਤੇ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਇੰਚਾਰਜ ਇੰਦਰਜੀਤ ਸਿੰਘ ਤੇ ਸਕੂਲ ਸਟਾਫ ਵਲੋਂ ਇਸ ਉਪਲਬਧੀ ਲਈ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਕੂਲ ਦੀ ਟੀਮ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |