ਅਜੀਤਵਾਲ, 18 ਨਵੰਬਰ (ਹਰਦੇਵ ਸਿੰਘ ਮਾਨ)-ਸਰਕਾਰੀ ਕਾਲਜ ਢੁੱਡੀਕੇ ਦੀ ਐਸਟੋਟਰਫ 'ਤੇ ਹੋਈਆਂ 69ਵੀਆਂ ਪੰਜਾਬ ਸਕੂਲ ਖੇਡਾਂ ਅੰਡਰ-17 ਲੜਕੇ ਹਾਕੀ 'ਚ ਜ਼ਿਲ੍ਹਾ ਮੋਗਾ ਦੀ ਹਾਕੀ ਟੀਮ ਨੇ ਦੂਸਰਾ ਸਥਾਨ ਹਾਸਲ ਕਰਕੇ ਸਮੁੱਚੇ ਮੋਗਾ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਜਿਸ ਨਾਲ ਹਾਕੀ ਤੇ ਖੇਡ ਜਗਤ ਨਾਲ ਜੁੜੇ ਖੇਡ ਪ੍ਰੇਮੀਆਂ 'ਚ ਖੁਸ਼ੀ ਦਾ ਮਾਹੌਲ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਓਲੰਪੀਅਨ ਸੀਨੀਅਰ ਬਲਵੀਰ ਹਾਕੀ ਸੁਸਾਇਟੀ ਮੋਗਾ ਦੇ ਜਰਨਲ ਸਕੱਤਰ ਮਾ. ਗੁਰਚਰਨ ਸਿੰਘ ਢੁੱਡੀਕੇ ਨੇ ਕਰਦਿਆਂ ਦੱਸਿਆ ਕਿ ਮੋਗਾ ਜ਼ਿਲ੍ਹਾ ਹਾਕੀ ਦਾ ਗੜ੍ਹ ਰਿਹਾ ਹੈ ਤੇ ਬਹੁਤ ਸਾਲਾਂ ਬਾਅਦ ਮੋਗਾ ਦੀ ਹਾਕੀ ਟੀਮ ਦੂਸਰੇ ਸਥਾਨ 'ਤੇ ਆਈ ਹੈ | ਉਨ੍ਹਾਂ ਕਿਹਾ ਕਿ ਜਦੋਂ ਤੋਂ ਟਰਫ 'ਤੇ ਸਟੇਟ ਖੇਡਾਂ ਹੋਣ ਲੱਗੀਆਂ ਹਨ, ਮੋਗਾ ਜ਼ਿਲ੍ਹਾ ਪੱਛੜ ਗਿਆ ਸੀ ਤੇ ਘਾਹ ਵਾਲੇ ਖੇਡ ਗਰਾਊਾਡ ਦੇੇ ਟੂਰਨਾਮੈਂਟਾਂ 'ਚ ਤਕਰੀਬਨ ਜ਼ਿਲ੍ਹਾ ਮੋਗਾ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਆਉਂਦਾ ਰਿਹਾ ਹੈ | ਜ਼ਿਲ੍ਹਾ ਮੋਗਾ ਦੀ ਹਾਕੀ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਓਲੰਪੀਅਨ ਸੀਨੀਅਰ ਬਲਵੀਰ ਹਾਕੀ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਡਾਲਾ, ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਢਿੱਲੋਂ (ਦੋਨੋਂ ਸਾਬਕਾ ਸਹਾਇਕ ਸਿੱਖਿਆ ਅਫਸਰ ਖੇਡਾਂ), ਸੁਸਾਇਟੀ ਦੇ ਸਰਪ੍ਰਸਤ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ, ਜਗਦੀਸ਼ ਸਿੰਘ ਰਣੀਆਂ, ਪਿੰ੍ਰਸੀਪਲ ਕੁਲਵੰਤ ਸਿੰਘ ਕਲਸੀ, ਬਲਜੀਤ ਸਿੰਘ ਰਣੀਆਂ, ਸੋਨੀ ਬੁੱਟਰ, ਜਗਰਾਜ ਸਿੰਘ ਤਖਾਣਵੱਧ, ਸਤਨਾਮ ਸਿੰਘ ਬੁੱਟਰ, ਗੁਰਪਿਆਰ ਸਿੰਘ ਡਾਲਾ, ਬਲਵੀਰ ਸਿੰਘ ਦੌਧਰ, ਪੁਰੀ ਮੀਨੀਆ, ਮਨਦੀਪ ਘੋਲੀਆ, ਗੁਰਤੇਜ ਸਿੰਘ ਤਖਾਣਵੱਧ, ਕੋਚ ਬਲਦੀਪ ਸਿੰਘ ਧੂੜਕੋਟ, ਕਮਲਜੀਤ ਲਾਲੀ, ਪਤਵੰਤ ਸਿੰਘ, ਗੀਤਾ ਪ੍ਰਧਾਨ ਤਖਾਣਵੱਧ, ਕੁਲਵੰਤ ਸਿੰਘ ਬੁੱਟਰ, ਰਣਜੋਧ ਬੱਧਨੀ, ਗੁਰਮੇਲ ਸਿੰਘ ਡਾਲਾ ਤੇ ਵਿਦੇਸ਼ਾਂ ਵਿਚ ਬੈਠੇ ਸੁਸਾਇਟੀ ਮੈਂਬਰਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਟੀਮ ਖਿਡਾਰੀਆਂ ਤੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੱਤੀ |