30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮੋਗਾ ਦੀਆਂ ਸਮਾਜ ਸੇਵੀ ਸੰਸਥਾਵਾਂ, ਸਕੂਲਾਂ ਤੇ ਕਾਲਜਾਂ ਦੇ ਸਹਿਯੋਗ ਨਾਲ ਪੈਦਲ ਮਾਰਚ ਕੀਤਾ ਗਿਆ

ਅਜੀਤ ਡੈਸਕ 19-11-2025
ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)-ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਮਨਾਉਣ ਲਈ ਮਾਈ ਭਾਰਤ ਯੁਵਾ ਕੇਂਦਰ ਮੋਗਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਦੁਆਰਾ ਇਕ ਪੈਦਲ ਮਾਰਚ ਕੱਢਿਆ ਗਿਆ | ਰਾਜ ਸਭਾ ਮੈਂਬਰ ਡਾ. ਕਲਪਨਾ ਸੈਣੀ ਮੁੱਖ ਮਹਿਮਾਨ ਸਨ, ਅਤੇ ਉਨ੍ਹਾਂ ਦੀ ਅਗਵਾਈ ਹੇਠ ਇਹ ਮਾਰਚ ਗੀਤਾ ਭਵਨ ਚੌਕ ਤੋਂ ਸ਼ੁਰੂ ਹੋਇਆ, ਮੁੱਖ ਬਾਜ਼ਾਰ ਵਿਚੋਂ ਲੰਘਿਆ ਅਤੇ ਨੇਚਰ ਪਾਰਕ ਵਿਖੇ ਸਮਾਪਤ ਹੋਇਆ | ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਭਾਜਪਾ ਵਰਕਰਾਂ ਨੇ ਮਾਰਚ ਵਿਚ ਹਿੱਸਾ ਲਿਆ | ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ, ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ | ਕੈਪਟਨ ਅਮਰਜੀਤ ਸਿੰਘ ਨੇ ਪ੍ਰੋਗਰਾਮ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਸਟੇਜ ਸਕੱਤਰ ਵਜੋਂ ਵੀ ਸੇਵਾ ਨਿਭਾਈ | ਇਸ ਮੌਕੇ ਬੋਲਦਿਆਂ ਸੰਸਦ ਮੈਂਬਰ ਕਲਪਨਾ ਸੈਣੀ ਨੇ ਕਿਹਾ ਕਿ ਦਿੱਲੀ ਵਿਚ 31 ਅਕਤੂਬਰ ਨੂੰ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਮਨਾਉਣ ਲਈ, ਉਨ੍ਹਾਂ ਦੇ ਕੰਮ ਅਤੇ ਰਾਸ਼ਟਰ ਪ੍ਰਤੀ ਦਿ੍ਸ਼ਟੀਕੋਣ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਦੇਸ਼ ਵਿਆਪੀ ਏਕਤਾ ਯਾਤਰਾ ਕੱਢੀ ਜਾ ਰਹੀ ਹੈ |
ਡਾ. ਹਰਜੋਤ ਕਮਲ ਨੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ, ਦੇਵ ਪਿ੍ਆ ਤਿਆਗੀ, ਰਾਜਪਾਲ ਠਾਕੁਰ, ਮਨਿੰਦਰ ਕੌਰ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ, ਲਖਵਤ ਸਿੰਘ ਸਾਫੂਵਾਲਾ, ਸੰਜੀਵ ਲਾਲਾ ਤਾਇਲ, ਜਸਵੀਰ ਸਿੰਘ ਸੀਰਾ, ਸੁਰਿੰਦਰ ਅਗਰਵਾਲ, ਨਰੇਸ਼ ਬੋਹਤ, ਵਿਕਾਸ ਕਪੂਰ, ਐਸ.ਕੇ. ਬਾਂਸਲ, ਅਚਾਰੀਆ ਨੰਦ ਸ਼ਰਮਾ, ਅਚਾਰੀਆ ਮੀਤ ਹੈਪੀ, ਗੁਰਪ੍ਰੀਤ ਸਿੰਘ, ਭੁਪਿੰਦਰ ਹੈਪੀ, ਰਾਓ ਵਰਿੰਦਰ ਪੱਬੀ, ਕੈਪਟਨ ਅਮਰਜੀਤ ਸਿੰਘ, ਧੀਰਜ ਸ਼ਰਮਾ, ਸਤਨਾਮ ਸਿੰਘ, ਮੈਡਮ ਗੀਤਾ ਆਰੀਆ, ਅਮਿਤ ਗੁਪਤਾ, ਉਮਾਕਾਂਤ ਸਿੰਘ, ਹਰਮਨਦੀਪ ਮੀਤਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਮੋਗਾ ਦੀ ਹਾਕੀ ਟੀਮ (ਲੜਕੇ) ਪੰਜਾਬ ਵਿਚੋਂ ਦੂਜੇ ਸਥਾਨ 'ਤੇ ਆਉਣ 'ਤੇ ਖੁਸ਼ੀ ਪ੍ਰਗਟਾਈ ਅਗਲੀ ਖ਼ਬਰ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਸੈਣੀ ਤੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਵਿਸ਼ੇਸ਼ ਤੌਰ 'ਤੇ ਉਪ ਦਫ਼ਤਰ ਮੋਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।