23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਬਲੂਮਿੰਗ ਬਡਜ਼ ਸਕੂਲ ਮੋਗਾ ਦੀਆਂ ਐਨ.ਸੀ.ਸੀ. ਕੈਡਿਟਸ ਨੇ ਸਾਲਾਨਾ ਸਿਖਲਾਈ ਕੈਂਪ 'ਚ ਲਿਆ ਹਿੱਸਾ

ਅਜੀਤ ਡੈਸਕ 08-11-2025
ਮੋਗਾ, 7 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ 'ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ 5ਵੀਂ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਕੈਡਿਟਸ ਦਾ ਵਿੰਗ ਚੱਲਦਾ ਆ ਰਿਹਾ ਹੈ | ਇਸ ਵਿੰਗ ਦੀਆਂ 14 ਐਨ.ਸੀ.ਸੀ. ਗਰਲਜ਼ ਕੈਡਿਟਸ ਪ੍ਰਭਜੋਤ ਕੌਰ, ਏਕਨੂਰ ਕੌਰ, ਦਿਲਪ੍ਰੀਤ ਕੌਰ, ਨਵਜੋਤ ਕੌਰ, ਮੰਨਤਦੀਪ ਕੌਰ, ਸਨੇਹਾ, ਜੈਸਮੀਨ ਕੌਰ, ਹਰਸਿਮਨਰਪ੍ਰੀਤ ਕੌਰ ਟਿਵਾਣਾ, ਕੁਦਰਤਪ੍ਰੀਤ ਕੌਰ, ਜਸਮੀਤ ਕੌਰ, ਪਲਕ, ਗੁਰਨੀਤ ਕੌਰ, ਦਿਲਨਾਜਦੀਪ ਕੌਰ ਤੇ ਗੀਤਾਂਜਲੀ ਵਲੋਂ ਕੇਅਰ ਟੇਕਰ ਮੈਡਮ ਸਤਵੀਰ ਕੌਰ ਦੀ ਅਗਵਾਈ ਹੇਠ ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ 28 ਅਕਤੂਬਰ ਤੋਂ 6 ਨਵੰਬਰ ਤੱਕ ਚੱਲੇ 10 ਦਿਨਾਂ ਦੇ ਸਾਲਾਨਾ ਸਿਖਲਾਈ ਕੈਂਪ ਵਿਚ ਸ਼ਿਰਕਤ ਕੀਤੀ ਗਈ | ਸਾਲਾਨਾ ਕੈਂਪ ਦੀ ਰਹਿਨੁਮਾਈ ਕਮਾਂਡਿੰਗ ਅਫ਼ਸਰ ਕਰਨਲ ਸੁਨੀਲ ਕੁਮਾਰ ਦੁਆਰਾ ਕੀਤੀ ਗਈ | ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਸਾਲਾਨਾ ਸਿਖਲਾਈ ਕੈਂਪ ਵਿਚ ਯੂਨਿਟ ਅਧੀਨ ਆਉਂਦੇ 20 ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ 480 ਕੈਡਿਟਸ ਨੇ ਹਿੱਸਾ ਲਿਆ | ਇਸ ਕੈਂਪ ਦੌਰਾਨ ਕੈਡਿਟਸ ਨੂੰ ਮੈਪ ਰੀਡਿੰਗ, ਹਥਿਆਰਾਂ ਬਾਰੇ ਸਿਖਲਾਈ, ਫਾਇਰਿੰਗ, ਡਰਿੱਲ, ਲੀਡਰਸ਼ਿਪ ਆਦਿ ਬਾਰੇ ਜਾਣਕਾਰੀ ਦਿੱਤੀ ਗਈ | ਟਰੇਨਿੰਗ ਵਿਚ ਰੋਜ਼ ਸਵੇਰੇ ਪੀ.ਟੀ. ਅਤੇ ਕਸਰਤ ਹੁੰਦੀ ਸੀ, ਉਸ ਤੋਂ ਬਾਅਦ ਥਿਊਰੀ ਦੀਆਂ ਕਲਾਸਾਂ ਲੱਗਦੀਆਂ ਸਨ ਤੇ ਸ਼ਾਮ ਵੇਲੇ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਜ਼ੁਬਾਨੀ ਟੈਸਟ ਆਦਿ ਕਰਵਾਏ ਗਏ | ਖੇਡ ਮੁਕਾਬਲਿਆਂ ਦੌਰਾਨ ਏਕਨੂਰ ਕੌਰ, ਹਰਸਿਮਰਨਪ੍ਰੀਤ ਕੌਰ ਅਤੇ ਕੁਦਰਤਪ੍ਰੀਤ ਕੌਰ ਨੇ ਖੋ-ਖੋ ਵਿਚ ਪਹਿਲਾ ਸਥਾਨ ਹਾਸਲ ਕੀਤਾ | ਸੱਭਿਆਚਾਰ ਗਤੀਵਿਧੀਆਂ ਵਿਚ ਸਕੂਲ ਦੀ ਏਕਨੂਰ ਕੌਰ ਨੇ ਸੋਲੋ ਡਾਂਸ ਵਿਚ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਫਾਇਰ ਬਿ੍ਗੇਡ ਕਰਮਚਾਰੀਆਂ ਵਲੋਂ ਕੈਡਿਟਸ ਨੂੰ ਪ੍ਰੈਕਟੀਕਲ ਤੌਰ 'ਤੇ ਮੁਸ਼ਕਿਲ ਹਾਲਾਤਾਂ ਵਿਚੋਂ ਨਿਕਲਣ ਲਈ ਕਈ ਤਰ੍ਹਾਂ ਦੇ ਤਰੀਕੇ ਸਿਖਾਏ ਗਏ | ਇਸ ਦੇ ਨਾਲ ਹੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਗਰੁੱਪ ਕਮਾਂਡਰ ਪੀ.ਐਸ. ਚੀਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਿਖਲਾਈ ਕੈਂਪ ਦੇ ਅੰਤਿਮ ਦਿਨ ਕੈਡਿਟਸ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਅਤੇ ਸਰਟੀਫਿਕੇਟ ਜਾਰੀ ਕੀਤੇ ਗਏ | ਇਸ ਦੌਰਾਨ ਹੀ ਏਕਨੂਰ ਕੌਰ ਨੂੰ ਸਾਰਜੈਂਟ, ਹਰਸਿਮਰਨਪ੍ਰੀਤ ਕੌਰ ਅਤੇ ਕੁਦਰਤਪ੍ਰੀਤ ਕੌਰ ਨੂੰ ਸੀ.ਪੀ.ਐਲ., ਅਤੇ ਸਨੇਹਾ ਅਤੇ ਦਿਲਪ੍ਰੀਤ ਕੌਰ ਨੂੰ ਐਲ.ਸੀ.ਪੀ.ਐਲ. ਰੈਂਕ ਜਾਰੀ ਕੀਤੇ ਗਏ | ਸਕੂਲ ਵਿਚ ਸਵੇਰ ਦੀ ਸਭਾ ਮੌਕੇ ਸਕੂਲ ਪਿ੍ੰਸੀਪਲ ਵਲੋਂ ਇਨ੍ਹਾਂ ਗਰਲਜ਼ ਕੈਡਿਟਸ ਦਾ ਸਟੇਜ 'ਤੇ ਬੁਲਾ ਕੇ ਸਰਟੀਫਿਕੇਟ ਵੰਡ ਕੇ ਸਨਮਾਨ ਕੀਤਾ ਗਿਆ | ਚੇਅਰਪਰਸਨ ਮੈਡਮ ਕਮਲ ਸੈਣੀ ਵਲੋਂ ਇਨ੍ਹਾਂ ਗਰਲਜ਼ ਕੈਡਿਟਸ ਨੂੰ ਉਚੇਚੇ ਤੌਰ 'ਤੇ ਵਧਾਈ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਐਨ.ਸੀ.ਸੀ. ਭਾਰਤੀ ਫ਼ੌਜ ਦਾ ਹਿੱਸਾ ਬਣਨ ਲਈ ਇਕ ਸਰਲ ਰਸਤਾ ਹੈ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ |
ਪਿਛਲੀ ਖ਼ਬਰ ਗੁਰਦੁਆਰਾ ਜਸਪਲਾਣਾ ਸਾਹਿਬ ਸੇਖਾ ਕਲਾਂ ਵਿਖੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ ਅਗਲੀ ਖ਼ਬਰ ਸੁਰਜੀਤ ਸਿੰਘ ਬੈਲਟਾਂ ਵਾਲਿਆਂ ਨਮਿਤ ਪਾਠ ਦਾ ਭੋਗ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।