ਕੋਟ ਈਸੇ ਖਾਂ, 7 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਮੋਗਾ ਦੇ ਨਾਮਵਰ ਤੇ ਮੰਨੀ ਪ੍ਰਮੰਨੀ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦੁਆਰਾ ਸਫ਼ਲਤਾ ਪੂਰਵਕ ਕਾਰਜ ਕਰ ਰਿਹਾ ਹੈ | ਇਸੇ ਦੇ ਚੱਲਦਿਆਂ ਸਕੂਲ ਦੇ ਐਨ.ਸੀ.ਸੀ. ਕੈਡਟ ਨੇ 05 ਪੰਜਾਬ ਬਟਾਲੀਅਨ ਦੇ ਕਮਾਂਡਰ ਕਰਨਲ ਸੁਨੀਲ ਕੁਮਾਰ ਦੀ ਯੋਗ ਅਗਵਾਈ ਹੇਠ ਐਸ.ਡੀ. ਕਾਲਜ ਮੋਗਾ ਵਿਖੇ ਚੱਲ ਰਹੇ ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕੈਂਪ ਦੌਰਾਨ ਕੈਡਟ ਨੇ ਡਰਿੱਲ ਪੈ੍ਰਕਟਿਸ, ਮੈਪ ਰੀਡਿੰਗ, ਫ਼ਰਸਟ ਐਡ ਟਰੇਨਿੰਗ, ਸੋਸ਼ਲ ਸਰਵਿਸ ਐਕਟੀਵਿਟਜ਼, ਲੀਡਰਸ਼ਿਪ ਟਰੇਨਿੰਗ, ਪਰੇਡ ਤੇ ਸੈੱਲਫ਼ ਡਿਫੈਂਸ ਆਦਿ ਵਿਚ ਹਿੱਸਾ ਲਿਆ | ਇਨ੍ਹਾਂ ਗਤੀਵਿਧੀਆਂ ਰਾਹੀ ਕੈਡਟ ਨੇ ਅਨੁਸ਼ਾਸਨ, ਸਵੈਵਿਸ਼ਵਾਸ, ਟੀਮ ਵਰਕ ਤੇ ਦੇਸ਼ ਭਗਤੀ ਵਰਗੇ ਕਈ ਗੁਣ ਸਿੱਖਣ ਦੇ ਮੌਕੇ ਪ੍ਰਾਪਤ ਕੀਤੇ | ਐਨ.ਸੀ.ਸੀ. ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਮਿਹਨਤ ਤੇ ਸਮਰਪਣ ਦੀ ਭਰਪੂਰ ਪ੍ਰਸ਼ੰਸਾ ਕੀਤੀ | ਕੈਂਪ ਦੇ ਸਮਾਪਨ ਸਮਾਗਮ ਦੌਰਾਨ ਸੀਨੀਅਰ ਵਿੰਗ ਦੀਕਸ਼ਾ ਬਾਵਾ, ਗੁਰਲੀਨ ਕੌਰ, ਅਰਮਾਨਪ੍ਰੀਤ ਕੌਰ ਅਤੇ ਜੂਨੀਅਰ ਵਿੰਗ ਵੀਰਪਾਲ ਕੌਰ, ਸਾਰੀਕਾ ਮਲਹੋਤਰਾ, ਜਪਨੂਰ ਕੌਰ, ਜੈਸਲੀਨ ਕੌਰ ਅਤੇ ਜੀਵਿਕਾ ਅਰੋੜਾ ਨੂੰ ਸਿਲਵਰ ਮੈਡਲ ਅਤੇ ਰੈਂਕਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਸਾਰੇ ਕੈਡਿਟਾਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਰਮਨਜੀਤ ਕੌਰ ਨੇ ਦੱਸਿਆ ਕਿ ਇਹ ਕੈਂਪ ਵਿਦਿਆਰਥੀਆਂ ਲਈ ਸਿੱਖਣ ਤੇ ਵਿਅਕਤੀਗਤ ਵਿਕਾਸ ਲਈ ਬੇਹੱਦ ਮਹੱਤਵਪੂਰਨ ਰਿਹਾ | ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਕੈਡਟ ਭਵਿੱਖ ਦੇ ਆਗੂ ਹਨ ਜੋ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ | ਇਸ ਮੌਕੇ ਕੇਅਰ ਟੇਕਰ ਮੈਡਮ ਪ੍ਰਕਿ੍ਤੀ, ਮੈਡਮ ਨਿਸ਼ਾ, ਮੈਡਮ ਯਾਦਵਿੰਦਰ ਕੌਰ ਅਤੇ ਏ.ਐਨ.ਓ. ਸਿਮਰਨਜੀਤ ਕੌਰ ਹਾਜ਼ਰ ਸਨ |