ਮੋਗਾ, 7 ਨਵੰਬਰ (ਸੁਰਿੰਦਰਪਾਲ ਸਿੰਘ)-ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਨੇ ਰੈਜਿਨਾ ਪਾਰਲੀਮੈਂਟ ਦਾ ਦੌਰਾ ਕੀਤਾ | ਇਸ ਦਾ ਪ੍ਰਬੰਧ ਡਾ. ਸਵਰਨਜੀਤ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਦੇ ਕਲਾਸ ਫੈਲੋ ਭਜਨ ਸਿੰਘ ਬਰਾੜ ਇਸ ਪਾਰਲੀਮੈਂਟ ਵਿਚ ਰੈਜਿਨਾ ਦੇ ਐਮ.ਐਲ.ਏ. ਹਨ | ਉਹ ਰੋਡੇ ਪਿੰਡ ਦੇ ਵਸਨੀਕ ਹਨ | ਇਸ ਮੌਕੇ ਇੰਜੀਨੀਅਰ ਮਨਮੋਹਨਜੀਤ ਸਿੰਘ ਘੋਲੀਆ ਤੇ ਪ੍ਰਾਈਮ ਏਸ਼ੀਆ ਦੇ ਬਿਜ਼ਨਸ ਹੈੱਡ ਮਨਦੀਪ ਪੁਜਾਰਾ ਵੀ ਹਾਜ਼ਰ ਸਨ | ਭਜਨ ਸਿੰਘ ਬਰਾੜ ਨੇ ਪਾਰਲੀਮੈਂਟ ਦੇ ਕੰਮ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਤੇ ਸਾਰੀ ਪਾਰਲੀਮੈਂਟ ਦਾ ਦੌਰਾ ਕਰਵਾਇਆ | ਉਨ੍ਹਾਂ ਦੱਸਿਆ ਕਿ ਇਸ ਸ਼ਹਿਰ 'ਚ ਬਹੁਤ ਘੱਟ ਪੰਜਾਬੀ ਹਨ, ਫਿਰ ਵੀ ਲੋਕਾਂ ਦੀ ਸੇਵਾ ਕਰ ਕੇ ਉਹ ਐਮ.ਐਲ.ਏ. ਬਣੇ ਹਨ | ਉਹ ਘਰ-ਘਰ ਜਾ ਕੇ ਲੋਕਾਂ ਦੇ ਮਸਲੇ ਹੱਲ ਕਰਨ ਦਾ ਯਤਨ ਕਰਦੇ ਹਨ | ਦਵਿੰਦਰਪਾਲ ਸਿੰਘ ਨੇ ਡਾ. ਸਵਰਨਜੀਤ ਸਿੰਘ ਦਾ ਧੰਨਵਾਦ ਕੀਤਾ ਤੇ ਭਜਨ ਸਿੰਘ ਬਰਾੜ ਨੂੰ ਜਲਦ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦਾ ਦੌਰਾ ਕਰਨ ਦਾ ਸੱਦਾ ਦਿੱਤਾ |