12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਵਲੋਂ ਕਾਂਗਰਸ ਪ੍ਰਧਾਨ ਰਾਜੇ ਵੜਿੰਗ ਦੀ ਟਿੱਪਣੀ ਦਾ ਵਿਰੋਧ

ਅਜੀਤ ਡੈਸਕ 04-11-2025
ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਵਾਲਮੀਕਿ ਮਜ਼੍ਹਬੀ ਸਿੱਖ ਮਹਾਂਸਭਾ ਦੇ ਚੇਅਰਮੈਨ ਜਗਤਾਰ ਸਿੰਘ ਮਖੂ, ਉਪ ਚੇਅਰਮੈਨ ਜਸਵੀਰ ਸਿੰਘ ਗਲੋਟੀ, ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਜਰਨਲ ਸਕੱਤਰ ਇੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਤੀਰਥ, ਮੀਤ ਪ੍ਰਧਾਨ ਪਰਮਪਾਲ ਸਿੰਘ ਰੂਬੀ ਦੌਧਰ, ਸੁਰਜੀਤ ਸਿੰਘ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸੂਬੇ ਦੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਿਛਲੇ ਦਿਨੀਂ ਜ਼ਿਮਨੀ ਚੋਣ ਹਲਕਾ ਤਰਨਤਾਰਨ ਵਿਖੇ ਇਕ ਚੋਣ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਜਨਤਕ ਤੌਰ 'ਤੇ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਜਾਤ ਪਰਖਦੇ ਹੋਏ ਉਨ੍ਹਾਂ ਨੂੰ ਕਾਲੇ ਰੰਗ ਵਾਲਾ ਤੇ ਪੱਠੇ ਪਾਉਣ ਵਾਲਾ ਦੱਸਦੇ ਹੋਏ ਉਨ੍ਹਾਂ ਦੀ ਸ਼ਖ਼ਸੀਅਤ 'ਤੇ ਤਿੱਖਾ ਹਮਲਾ ਕੀਤਾ | ਇਸ ਜਾਤ ਪਰਖਣ ਵਾਲੀ ਟਿੱਪਣੀ ਕਰਕੇ ਪੰਜਾਬ ਦੇ ਸਮੁੱਚੇ ਮਜ਼੍ਹਬੀ ਸਿੱਖ ਸਮਾਜ ਵਿਚ ਰੋਸ ਦੀ ਲਹਿਰ ਫੈਲ ਗਈ ਹੈ | ਜਿੱਥੇ ਰਾਜੇ ਵੜਿੰਗ ਵਲੋਂ ਇਸ ਟਿੱਪਣੀ ਨਾਲ ਮਜ਼੍ਹਬੀ ਸਿੱਖ ਸਮਾਜ ਦੇ ਹਿਰਦੇ ਵਲੰੂਧਰੇ ਗਏ ਹਨ, ਉੱਥੇ ਹੀ ਰਾਜੇ ਵੜਿੰਗ ਦਾ ਦਲਿਤ ਵਿਰੋਧੀ ਚਿਹਰਾ ਵੀ ਨੰਗਾ ਹੋਇਆ ਹੈ | ਰਾਜੇ ਵੜਿੰਗ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਕਿ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਬੀ.ਏ. ਓਨਰਸ, ਪੋਲੀਟੀਕਲ ਸਾਇੰਸ ਦੀ ਐਮ.ਏ. ਅਤੇ ਰਾਜਨੀਤੀ ਵਿਚ ਆਉਣ ਤੋਂ ਬਾਅਦ ਉਨ੍ਹਾਂ ਵਲੋਂ ਪੀ.ਐਚ.ਡੀ. ਕੀਤੀ ਗਈ ਸੀ | ਵਾਲਮੀਕ ਮਜ਼੍ਹਬੀ ਸਿੱਖ ਮਹਾਂਸਭਾ ਵਲੋਂ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਸ ਟਿੱਪਣੀ ਦੇ ਵਿਰੋਧ ਵਿਚ 8 ਨਵੰਬਰ ਸਨਿਚਰਵਾਰ ਨੂੰ ਬੱਸ ਸਟੈਂਡ ਦੇ ਸਾਹਮਣੇ ਮੇਨ ਚੌਕ ਵਿਚ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਘਟੀਆ ਟਿੱਪਣੀ ਦੇ ਜਵਾਬ ਵਿਚ ਵੱਡੀ ਗਿਣਤੀ ਵਿਚ ਇਕੱਠ ਕਰ ਕੇ ਪੁਤਲਾ ਫੂਕਿਆ ਜਾਵੇਗਾ | ਇਸ ਸਮੇਂ ਹਰਨੇਕ ਸਿੰਘ ਫ਼ੌਜੀ, ਸੁਖਚੈਨ ਸਿੰਘ ਭਿੰਡਰ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਫ਼ੌਜੀ, ਗੁਰਤੇਜ ਸਿੰਘ, ਜਸਵੀਰ ਸਿੰਘ ਘਾੜੂ ਲੀਗਲ ਐਡਵਾਈਜ਼ਰ, ਬਲਜਿੰਦਰ ਸਿੰਘ ਧਾਲੀਵਾਲ, ਦਵਿੰਦਰ ਬੀਰ ਸਿੰਘ ਮਨੂ ਲੰਢੇਕੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਤਰਨਤਾਰਨ ਦੀ ਜ਼ਿਮਨੀ ਚੋਣ 'ਚ 'ਆਪ' ਪਾਰਟੀ ਦੀ ਹੋਵੇਗੀ ਵੱਡੀ ਜਿੱਤ-ਵਿਧਾਇਕ ਬਿਲਾਸਪੁਰ, ਪ੍ਰਧਾਨ ਮਾਣੂੰਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।