09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਚੇਅਰਮੈਨ ਗਿੱਲ ਨੇ ਪੰਜਾਬ ਦੇ ਰਾਜਪਾਲ ਦੇ ਬਿਆਨ ਦੀ ਕੀਤੀ ਸ਼ਲਾਘਾ <br/>

ਅਜੀਤ ਡੈਸਕ 20-10-2025
ਕਿਸ਼ਨਪੁਰਾ ਕਲਾਂ, 19 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਪੁਲਿਸ ਦੇ ਡੀ. ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤਖ਼ੋਰੀ ਦੇ ਦੋਸ਼ ਵਿਚ ਸੀ.ਬੀ.ਆਈ. ਵਲੋਂ ਗਿ੍ਫ਼ਤਾਰੀ 'ਤੇ ਸਮਾਜਿਕ ਜਾਗਿ੍ਤੀ ਫ਼ਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਭਿ੍ਸ਼ਟ ਅਧਿਕਾਰੀ ਦੀ ਗਿ੍ਫ਼ਤਾਰੀ ਨਹੀਂ ਬਲਕਿ ਆਮ ਆਦਮੀ ਪਾਰਟੀ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਭਿ੍ਸ਼ਟਾਚਾਰ ਦੇ ਨੈੱਟਵਰਕ ਦਾ ਖ਼ੁਲਾਸਾ ਹੈ | ਚੇਅਰਮੈਨ ਗਿੱਲ ਨੇ ਕਿਹਾ ਕਿ ਇੰਨੇ ਉੱਚੇ ਅਹੁਦੇ 'ਤੇ ਬੈਠੇ ਅਧਿਕਾਰੀ ਦਾ 'ਮਾਸਿਕ ਉਗਰਾਹੀ ਰੈਕਟ' ਰਾਜਨੀਤਿਕ ਸ਼ਹਿ (ਪ੍ਰੇਰਨਾ) ਤੋਂ ਬਿਨਾਂ ਸੰਭਵ ਨਹੀਂ ਸੀ | ਉਨ੍ਹਾਂ ਕਿਹਾ ਕਿ ਡੀ.ਆਈ.ਜੀ. ਭੁੱਲਰ, 'ਆਪ' ਦੇ ਸ਼ਾਸਨਕਾਲ ਵਿਚ ਨਿਯੁਕਤ ਅਧਿਕਾਰੀ ਹਨ ਤੇ ਇਹ ਜਾਨਣਾ ਜ਼ਰੂਰੀ ਹੈ ਕਿ ਇਸ ਉਗਰਾਹੀ ਦਾ ਹਿੱਸਾ ਸਰਕਾਰ ਦੇ ਅੰਦਰ ਕਿਸ ਵਿਅਕਤੀ ਤੱਕ ਪਹੁੰਚਦਾ ਸੀ | ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਪੰਜਾਬ ਦੇ ਰਾਜਪਾਲ ਫੂਲ ਚੰਦ ਕਟਾਰੀਆ ਦੇ ਬਿਆਨ ਦੀ ਸ਼ਲਾਘਾ ਕਰਦਿਆਂ ਬੇਨਤੀ ਕੀਤੀ ਕਿ ਪੰਜਾਬ ਨੂੰ ਚਿੰਬੜੀਆਂ ਭਿ੍ਸ਼ਟ ਜੋਕਾਂ ਨੂੰ ਫੜਿਆ ਜਾਵੇ ਤੇ ਪੰਜਾਬ ਨੂੰ ਇਨ੍ਹਾਂ ਚਿੰਬੜੀਆਂ ਜੋਕਾਂ ਤੋਂ ਬਚਾਇਆ ਜਾਵੇ | ਇਸ ਮੌਕੇ ਸੈਕਟਰੀ ਫਿਰੋਜ਼ਖਾਨ, ਸੁਰਿੰਦਰ ਜਰਖੜ ਸਕੱਤਰ, ਗੁਰਜੰਟ ਚਹਿਲ ਕੋਕਰੀ, ਰਾਣਾ ਮੱਲ੍ਹੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਮੋਗਾ ਨੇ ਗੁਰਸਿੱਖ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ <br/> ਅਗਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਦੀਵਾਲੀ ਤੇ ਫਰੈਸ਼ਰ ਪਾਰਟੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।