09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਦੇ ਮੌਕੇ ਖੱਤਰੀ ਸਭਾ ਵਲੋਂ ਵੰਡੇ ਗਏ 3100 ਮਿੱਟੀ ਦੇ ਦੀਵੇ <br/>

ਅਜੀਤ ਡੈਸਕ 20-10-2025
ਮੋਗਾ, 19 ਅਕਤੂਬਰ (ਅਸ਼ੋਕ ਬਾਂਸਲ)-ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਖੱਤਰੀ ਸਭਾ ਮੋਗਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 3100 ਮਿੱਟੀ ਦੇ ਦੀਵੇ ਵੰਡੇ ਗਏ | ਇਹ ਪ੍ਰੋਗਰਾਮ ਗੀਤਾ ਭਵਨ ਮੰਦਰ ਦੇ ਸਾਹਮਣੇ ਕਰਵਾਇਆ ਜਿਸ ਦੀ ਅਗਵਾਈ ਚੇਅਰਮੈਨ ਪਵਨ ਕੌੜਾ ਅਤੇ ਪ੍ਰਧਾਨ ਨਾਨਕ ਚੋਪੜਾ ਨੇ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌੜਾ ਅਤੇ ਪ੍ਰਧਾਨ ਨਾਨਕ ਚੋਪੜਾ ਨੇ ਕਿਹਾ ਕਿ ਦੀਵਾਲੀ ਦੀਪਾਂ ਦਾ ਤਿਉਹਾਰ ਹੈ, ਜੋ ਸਦੀਆਂ ਤੋਂ ਮਿੱਟੀ ਦੇ ਦੀਵੇ ਜਲਾ ਕੇ ਮਨਾਈ ਜਾਂਦੀ ਹੈ ਅਤੇ ਸਾਰੇ ਸੰਸਾਰ ਨੂੰ ਰੌਸ਼ਨੀ ਨਾਲ ਪ੍ਰਕਾਸ਼ਮਾਨ ਕਰਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਚੀਨੀ ਲੜੀਆਂ ਦੀ ਥਾਂ ਸਥਾਨਕ ਕਾਰੀਗਰਾਂ ਵਲੋਂ ਬਣਾਏ ਮਿੱਟੀ ਦੇ ਦੀਵੇ ਜਲਾਏ ਜਾਣ, ਜਿਸ ਨਾਲ ਸਾਡੀ ਪਰੰਪਰਾ ਵੀ ਕਾਇਮ ਰਹੇਗੀ ਅਤੇ ਗ਼ਰੀਬ ਕਾਰੀਗਰਾਂ ਦੀ ਦੀਵਾਲੀ ਵੀ ਖ਼ੁਸ਼ੀਆਂ ਨਾਲ ਭਰਪੂਰ ਹੋਵੇਗੀ | ਇਸ ਮੌਕੇ ਚੇਅਰਮੈਨ ਪਵਨ ਕੌੜਾ, ਸਰਪ੍ਰਸਤ ਜਤਿੰਦਰ ਸਿੰਘ ਬੇਦੀ ਅਤੇ ਮਹਿਲਾ ਸੀ.ਵਾਈਸ ਪ੍ਰਧਾਨ ਗੀਤਾ ਨੰਦਾ ਆਰਿਆ ਨੇ ਦੱਸਿਆ ਕਿ ਇਸ ਦੀਵਾਲੀ 'ਤੇ ਖੱਤਰੀ ਸਭਾ ਵਲੋਂ ਮੰਦਰਾਂ ਅਤੇ ਸਲੱਮ ਬਸਤੀਆਂ ਵਿਚ ਦੀਵੇ ਜਲਾਉਣ ਅਤੇ ਗ਼ਰੀਬ ਬੱਚਿਆਂ ਵਿਚ ਮਿਠਾਈ ਵੰਡਣ ਦਾ ਪ੍ਰੋਗਰਾਮ ਵੀ ਕੀਤਾ ਜਾਵੇਗਾ | ਇਸ ਮੌਕੇ ਕੈਸ਼ੀਅਰ ਤਰਸੇਮ ਜੰਡ, ਵਾਈਸ ਪ੍ਰਧਾਨ ਵਿਜੈ ਧਵਨ, ਸ਼ਿਵ ਚੋਪੜਾ, ਪ੍ਰੋਜੈਕਟ ਇੰਚਾਰਜ ਸੋਨੂ ਧਵਨ, ਰਾਜ ਕੁਮਾਰ, ਲਵਲੀਨ ਜੰਡ, ਵਿਸ਼ਵ ਸਮੇਤ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਸੇਖਾ ਕਲਾਂ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਕੈਂਪ ਵਿਚ 530 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਪ੍ਰਕਾਸ਼ ਦਿਵਸ ਨੂੰ ਸਮਰਪਿਤ 5 ਰੋਜ਼ਾ ਸਾਲਾਨਾ ਧਾਰਮਿਕ ਦੀਵਾਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।